(ਸਮਾਜ ਵੀਕਲੀ)
ਜਦੋਂ ਦਿੱਸੂ ਰੱਬ ਦਿੱਸੂ ਬੰਦ ਅੱਖੀਆਂ ਦੇ ਨਾਲ
ਓਹਦੀ ਗੱਲ ਹੁੰਦੀ ਅੰਦਰੋਂ ਸੁਨੱਖੀਆਂ ਦੇ ਨਾਲ
ਸਾਡੇ ਵਿਰਸੇ ਨੂੰ ਰੋਲਤਾ ਅੰਗਰੇਜ਼ੀ ਤਾਣੇ ਬਾਣੇ
ਦੱਸੋ ਬਣੂ ਕੀ ਵਿਖਾਵੇ ਦੀਆਂ ਪੱਖੀਆਂ ਦੇ ਨਾਲ
ਓਹੀਓ ਇਸ਼ਕ਼ ਹਕੀਕੀ ਦੇ ਗਲੀਚੇ ਉੱਤੇ ਬੈਠੂ
ਪੂਣੀ ਸਾਹਾਂ ਵਾਲੀ ਕੱਤੂ ਜਿਹੜੀ ਸਖੀਆਂ ਦੇ ਨਾਲ
ਮੋਮ ਬੱਤੀਆਂ ਨੇ ਦੇਣੇ ਕਾਹਦੇ ਅਮਨ ਸੰਦੇਸੇ
ਹੁੰਦੀ ਸਰਾਸਰ ਠੱਗੀ ਮਧੂ ਮੱਖੀਆਂ ਦੇ ਨਾਲ
ਬਾਲੋ ਪਿਆਰ ਦੇ ਚਿਰਾਗ ਪੂਰੀ ਅਸ਼ ਅਸ਼ ਹੋਵੇ
ਰੀਝਾਂ ਚਿਰਾਂ ਦੀਆਂ ਸਾਂਭ ਸਾਂਭ ਰੱਖੀਆਂ ਦੇ ਨਾਲ
ਅੱਗਾ ਦੌੜ ਪਿੱਛਾ ਚੌੜ ਤਾਂ ਅਖੀਰ ਹੋ ਕੇ ਰਹਿਣੈ
ਰਾਜ਼ ਸੋਚੀਂ ਜਰਾ ਚੜ੍ਹ ਗਈਆਂ ਵੱਖੀਂਆਂ ਦੇ ਨਾਲ
ਬਲਵਿੰਦਰ ਸਿੰਘ ਰਾਜ਼
9872097217