ਜਲ ਸੈਨਾ ਦਾ ਜਹਾਜ਼ 698 ਭਾਰਤੀਆਂ ਨੂੰ ਲੈ ਕੇ ਕੋਚੀ ਪੁੱਜਿਆ

ਕੋਚੀ (ਸਮਾਜਵੀਕਲੀ) – ਮਾਲਦੀਵ ਤੋਂ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਲ ਸੈਨਾ ਆਈਐੱਨਐੱਸ ਜਲਸ਼ਵ ਐਤਵਾਰ ਸਵੇਰੇ ਕੋਚੀ ਬੰਦਰਗਾਹ ਪਹੁੰਚਿਆ। ਤਾਲਾਬੰਦੀ ਦੌਰਾਨ ਭਾਰਤੀਆਂ ਨੂੰ ਵਿਦੇਸ਼ੀ ਧਰਤੀ ਤੋਂ ਬਾਹਰ ਕੱਢਣ ਲਈ ਭਾਰਤੀ ਜਲ ਸੈਨਾ ਦੀ ਇਹ ਪਹਿਲੀ ਵੱਡੀ ਮੁਹਿੰਮ ਹੈ।

ਪੋਰਟ ਟਰੱਸਟ ਨੇ ਕਿਹਾ, ਮਾਲਦੀਵ ਤੋਂ ਲਿਆਇਆ 698 ਲੋਕਾਂ ਦਾ ਪਹਿਲਾ ਸਮੂਹ ਅੱਜ ਸਵੇਰੇ 9.30 ਵਜੇ ਭਾਰਤੀ ਜਲ ਸੈਨਾ ਦੇ ਜਹਾਜ਼ ਆਈਐਨਐਸ ਜਲਸ਼ਵਾ ਰਾਹੀਂ ਕੋਚੀ ਬੰਦਰਗਾਹ ਪਹੁੰਚਿਆ। ਇਸ ਸਮੂਹ ਵਿੱਚ 595 ਪੁਰਸ਼ ਅਤੇ 103 ਔਰਤਾਂ ਹਨ। ਇਨ੍ਹਾਂ ਵਿਚੋਂ, 10 ਸਾਲ ਤੋਂ ਘੱਟ ਉਮਰ ਦੇ 14 ਬੱਚੇ ਅਤੇ 19 ਗਰਭਵਤੀ ਔਰਬਤਾਂ ਵੀ ਹਨ। ਜ਼ਿਆਦਾਤਰ ਯਾਤਰੀ ਕੇਰਲਾ ਅਤੇ ਤਾਮਿਲਨਾਡੂ ਦੇ ਹਨ, ਜਦਕਿ 18 ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਬੰਧਤ ਹਨ।

Previous articleਦਿੱਲੀ ਤੇ ਐੱਨਸੀਆਰ ’ਚ ਭੂਚਾਲ ਦੇ ਝਟਕੇ
Next articleਦਿੱਲੀ ‘ਚ ਕਰੋਨਾ ਦੇ ਪੰਜ ਮਰੀਜ਼ਾਂ ਦੀ ਮੌਤ