ਜਨਵਰੀ ਵਿੱਚ ਹੋਣਗੇ ਕਬੱਡੀ ਕੱਪ ਸ਼ੁਰੂ, ਕਮੇਟੀ ਦਾ ਕੀਤਾ ਗਠਨ
ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪੰਜਾਬ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਲੈ ਕੇ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਹੀ ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਸਮੂਹ ਕੋਚ, ਅਕੈਡਮੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਕਬੱਡੀ ਦੇ ਅਗਾਮੀ ਖੇਡ ਸੀਜ਼ਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪ੍ਧਾਨ ਸ੍ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇਸ਼ ਦੀ ਇੱਕ ਰੂਲ ਐਂਡ ਰੈਗੂਲੇਸ਼ਨ ਵਾਲੀ ਸੰਸਥਾ ਹੈ। ਜਿਸ ਨੇ ਹਮੇਸ਼ਾ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਕੰਮ ਕੀਤਾ ਹੈ। ਇਸ ਸੀਜ਼ਨ ਦੌਰਾਨ ਕਬੱਡੀ ਮੈਚ ਕਰਾਉਣ ਦੀ ਜੁੰਮੇਵਾਰੀ ਸ੍ ਬਲਬੀਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਬੱਡੀ ਦੇ ਸੁਲਝੇ ਹੋਏ ਪੁਰਾਣੇ ਖਿਡਾਰੀਆਂ ਤੇ ਫੈਡਰੇਸ਼ਨ ਦੇ ਕੋਚਾਂ ਦੇ ਹੱਥ ਵਿੱਚ ਹੋਵੇਗੀ। ਜੋ ਕਬੱਡੀ ਟੂਰਨਾਮੈਂਟ ਦੌਰਾਨ ਵਧੀਆ ਭੂਮਿਕਾ ਨਿਭਾਉਣਗੇ। ਇਸ ਬਾਰੇ ਫੈਡਰੇਸ਼ਨ ਨੇ ਆਪਣੀ ਨਵੀਂ ਕਮੇਟੀ ਚੁਣ ਲਿਆ ਹੈ। ਜਿਸ ਦੇ ਚੇਅਰਮੈਨ ਕੋਚ ਪੋ੍ ਗੋਪਾਲ ਸਿੰਘ ਹੋਣਗੇ। ਇਸ ਕਮੇਟੀ ਵਿੱਚ ਕੋਚ ਮਨਜਿੰਦਰ ਸਿੰਘ ਸੀਪਾ, ਕੋਚ ਹਰਪ੍ਰੀਤ ਕਾਕਾ ਸੇਖ ਦੌਲਤ, ਜਗਦੀਪ ਸਿੰਘ ਗੋਪੀ ਬੋਲੀਨਾ, ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ, ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਕੋਚ ਕੁਲਬੀਰ ਸਿੰਘ ਬੀਰਾ ਬਿਜਲੀ ਨੰਗਲ, ਬੀਰ ਕਰੀਹਾ ਨੂੰ ਸਾਮਿਲ ਕੀਤਾ ਗਿਆ ਹੈ। ਜਿੰਨਾ ਦੀ ਦੇਖਰੇਖ ਵਿੱਚ ਕਬੱਡੀ ਕੱਪ ਹੋਣਗੇ।
ਇਸ ਮੌਕੇ ਫੈਡਰੇਸ਼ਨ ਦੇ ਖਜਾਨਚੀ ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਸਾਡੇ ਕੋਲ ਵੀਹ ਤੋਂ ਵੱਧ ਕਬੱਡੀ ਕੱਪ ਆ ਗਏ ਹਨ। ਇਸ ਵਾਰ ਚੰਗੀਆਂ ਟੀਮਾਂ ਤੇ ਸਟਾਰ ਖਿਡਾਰੀ ਸ਼ਾਮਿਲ ਹਨ।ਕਬੱਡੀ ਕਲੱਬਾਂ ਦੇ ਪ੍ਬੰਧਕ ਹੋਰ ਕਬੱਡੀ ਕੱਪ ਬੁੱਕ ਕਰਾਉਣ ਲਈ ਪੋ੍ ਗੋਪਾਲ ਸਿੰਘ ਨਾਲ ਫੋਨ 9815356323,ਸੀਪਾ ਆਲਮਵਾਲਾ 9814206384 ਅਤੇ ਕਾਕਾ ਸੇਖ ਦੌਲਤ ਨਾਲ 7009816479 ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਇੱਕ ਅੰਪਾਰਿੰਗ ਬੋਰਡ ਹੋਵੇਗਾ ਜਿਸ ਦੇ ਚੇਅਰਮੈਨ ਸ੍ ਤਰਲੋਕ ਸਿੰਘ ਮੱਲੀ ਹੋਣਗੇ। ਉਨ੍ਹਾਂ ਦੇ ਨਾਲ ਰਾਣਾ ਬਰਮਾਲੀਪੁਰ, ਪਰਮਜੀਤ ਸਿੰਘ ਟਿੱਬਾ, ਬਲਦੇਵ ਸਿੰਘ ਚਾਚਾ, ਅਮਨ ਮਲਸੀਆਂ, ਬਿੱਟੂ ਨਿਮਾਜ਼ੀਪੁਰ, ਤੱਗੜ ਖੀਰਾਂਵਾਲ ਸਾਮਿਲ ਹੋਣਗੇ। ਇਸ ਸਾਰੀ ਟੀਮ ਨੂੰ ਸੰਸਥਾ ਦੇ ਕਾਰਜਕਾਰੀ ਪ੍ਧਾਨ ਸ੍ ਬਲਵੀਰ ਸਿੰਘ ਬਿੱਟੂ ਚਲਾਉਣਗੇ। ਉਨ੍ਹਾਂ ਦੇ ਦੇ ਨਾਲ ਸਮੁੱਚੀ ਫੈਡਰੇਸ਼ਨ ਦਾ ਸਾਥ ਹੋਵੇਗਾ।
ਇਸ ਮੌਕੇ ਸ੍ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਪਿਛਲੇ ਸਮੇਂ ਤੋਂ ਸਾਫ ਸੁਥਰੀ ਕਬੱਡੀ ਕਰਾਉਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਅਸੀਂ ਹਮੇਸ਼ਾ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਕੰਮ ਕੀਤਾ ਹੈ। ਇਸ ਸੀਜਨ ਦੌਰਾਨ ਵੀ ਚੰਗੀਆਂ ਟੀਮਾਂ ਬਣ ਰਹੀਆਂ ਹਨ। ਜਿੰਨਾ ਦੇ ਬਹੁਤ ਸ਼ਾਨਦਾਰ ਮੈਚ ਹੋਣਗੇ। ਇਸ ਮੌਕੇ ਸ੍ ਸੁਰਜਨ ਸਿੰਘ ਚੱਠਾ, ਬਲਵੀਰ ਸਿੰਘ ਬਿੱਟੂ,ਜਸਵੀਰ ਸਿੰਘ ਧਨੋਆ,ਪੋ੍ ਗੋਪਾਲ ਸਿੰਘ, ਤਰਲੋਕ ਸਿੰਘ ਮੱਲੀ,ਅਮਨ ਮਲਸੀਆਂ,, ਹਰਜੀਤ ਸਿੰਘ ਢਿੱਲੋਂ, , ਕੋਚ ਮਨਜਿੰਦਰ ਸਿੰਘ ਸੀਪਾ ,ਬੀਰ ਕਰੀਹਾ, ਅਮਨ ਦੁੱਗਾ, ਭਰਪੂਰ ਸਿੰਘ ਭੂਰਾ ਢਿੱਲਵਾਂ, ਬੱਗਾ ਕੁਤਬਾ,ਜੱਗੀ ਮਨੌਲੀ,ਡਾ ਬਲਬੀਰ ਸਿੰਘ,ਜਗਦੀਪ ਸਿੰਘ ਗੋਪੀ ਬੋਲੀਨਾ, ਜੱਸਾ ਘਰਖਣਾ,ਕਮਲ ਵੈਰੋਕੇ,ਆਦਿ ਹਾਜਰ ਸਨ।