ਜਲੰਧਰ (ਸਮਾਜਵੀਕਲੀ) – ਨਵਾਂ ਸ਼ਹਿਰ ਦੇ ਪਿੰਡ ਚੂਹੜਪੁਰ ਵਿੱਚ ਅੱਜ ਸਵੇਰੇ 10.45 ਵਜੇ ਭਾਰਤੀ ਹਵਾਈ ਫੌਜ ਦਾ ਲੜਾਕੂ ਮਿੱਗ 29 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਮੁਤਾਬਕ ਤਕਨੀਕੀ ਖਰਾਬੀ ਕਾਰਨ ਹੋਏ ਹਾਦਸੇ ਵਿੱਚ ਪਾਇਲਟ ਬਚ ਗਿਆ ਹੈ। ਪਾਇਲਟ ਗੜਸ਼ੰਕਰ ਦੇ ਪਿੰਡ ਰੁੜਕੀ ਖਾਸ ਵਿੱਚ ਉਤਰਿਆ। ਹਾਦਸੇ ਵੇਲੇ ਇਹ ਟਰੇਨਿੰਗ ਮਿਸ਼ਨ ’ਤੇ ਸੀ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।