ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਦੇ ਜਸਟਿਸ ਦੀਪਕ ਗੁਪਤਾ ਨੇ ਅੱਜ ਕਿਹਾ ਕਿ ਜੱਜ ਆਪਣੇ ਸਿਰਾਂ ਨੂੰ ਸ਼ਤਰਮੁਰਗ ਵਾਂਗ ਲੁਕੋ ਨਹੀਂ ਸਕਦੇ ਤੇ ਇਹ ਨਹੀਂ ਕਹਿ ਸਕਦੇ ਕਿ ਨਿਆਂਪਾਲਿਕਾ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਇਸ ਥੰਮ੍ਹ ਨੂੰ ਕਿਸੇ ਵੀ ਸੂਰਤ ਵਿਚ ਦਾਅ ਉਤੇ ਨਹੀਂ ਲਾਇਆ ਜਾ ਸਕਦਾ।
ਜਸਟਿਸ ਗੁਪਤਾ ਅੱਜ ਸੇਵਾਮੁਕਤ ਹੋ ਗਏ ਹਨ ਤੇ ਸੁਪਰੀਮ ਕੋਰਟ ਦੇ ਇਤਿਹਾਸ ਵਿਚ ਵੀਡੀਓ ਕਾਨਫਰੰਸ ਰਾਹੀਂ ਸੇਵਾਮੁਕਤੀ ਲੈਣ ਵਾਲੇ ਉਹ ਪਹਿਲੇ ਜੱਜ ਹਨ। ਜਸਟਿਸ ਗੁਪਤਾ ਨੇ ਕਿਹਾ ਕਿ ਜੱਜਾਂ ਨੂੰ ਸਮੱਸਿਆਵਾਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਨਿਆਂਪਾਲਿਕਾ ਵਿਚ ਵੱਡਾ ਭਰੋਸਾ ਹੈ।
ਕਈ ਮੌਕਿਆਂ ਉਤੇ ਇਹ ਗੱਲ ਦੁਹਰਾਈ ਜਾਂਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਹਿ ਦਈਏ ਕਿ ਨਿਆਂਪਾਲਿਕਾ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਖ਼ੁਦ ਨੂੰ ਪਾਸੇ ਕਰ ਲਈਏ।