ਨਵੀਂ ਦਿੱਲੀ (ਸਮਾਜਵੀਕਲੀ) – ਰੇਲਵੇ ਨੇ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਤਿਲੰਗਾਨਾ ਦੇ ਲਿੰਗਮਪੱਲੀ ਵਿੱਚ ਫਸੇ 1200 ਪਰਵਾਸੀ ਮਜ਼ਦੂਰਾਂ ਨੂੰ ਝਰਖੰਡ ਦੇ ਹਟੀਆ ਤੱਕ ਲਿਆਉਣ ਲਈ ਅੱਜ ਤੜਕੇ ਵਿਸ਼ੇਸ਼ ਰੇਲ ਗੱਡੀ ਰਵਾਨਾ ਕੀਤੀ।
ਆਰਪੀਐੱਫ ਦੇ ਡੀਜੀ ਅਰੁਣ ਕੁਮਾਰ ਨੇ ਦੱਸਿਆ ਕਿ 24 ਬੋਗੀਆਂ ਵਾਲੀ ਇਹ ਗੱਡੀ ਤੜਕੇ 4.50 ’ਤੇ ਰਵਾਨਾ ਹੋਈ। ਪਰਵਾਸੀਆਂ ਲਈ ਪਹਿਲੀ ਵਾਰ ਦੇਸ਼ ਵਿੱਚ ਟਰੇਨ ਚੱਲੀ ਹੈ।