ਛੋਟਾ ਰਾਜਨ 1999 ਦੇ ਕਤਲ ਕੇਸ ਵਿੱਚ ਦੋਸ਼ਮੁਕਤ

ਮੁੰਬਈ (ਸਮਾਜ ਵੀਕਲੀ) : ਇਥੋਂ ਦੀ ਸੈਸ਼ਨ ਅਦਾਲਤ ਨੇ ਦਾਊਦ ਇਬਰਾਹਿਮ ਗਰੋਹ ਦੇ ਇੱਕ ਕਥਿਤ ਮੈਂਬਰ ਦੇ 1999 ਵਿੱਚ ਹੋਏ ਕਤਲ ਨਾਲ ਸਬੰਧਤ ਮਾਮਲੇ ਵਿੱਚ ਗੈਂਗਸਟਰ ਛੋਟਾ ਰਾਜਨ ਨੂੰ ਦੋਸ਼ਮੁਕਤ ਕਰਾਰ ਦਿੱਤਾ ਹੈ। ਅਦਾਲਤ ਨੇ 17 ਦਸੰਬਰ ਨੂੰ ਰਾਜਨ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ। ਵਿਸਥਾਰਤ ਹੁਕਮ ਮੰਗਲਵਾਰ ਨੂੰ ਦਿੱਤੇ ਗੲੇ। ਇਸਤਗਾਸਾ ਪੱਖ ਅਨੁਸਾਰ, ਦਾਊਦ ਗਰੋਹ ਦੇ ਕਥਿਤ ਮੈਂਬਰ ਅਨਿਲ ਸ਼ਰਮਾ ਨੂੰ ਰਾਜਨ ਦੇ ਲੋਕਾਂ ਨੇ ਅੰਧੇਰੀ ਵਿੱਚ 2 ਸਤੰਬਰ, 1999 ਨੂੰ ਗੋਲੀ ਮਾਰ ਦਿੱਤੀ ਸੀ।

ਸ਼ਰਮਾ ਕਥਿਤ ਤੌਰ ’ਤੇ ਉਸ ਟੀਮ ਦਾ ਹਿੱਸਾ ਸੀ ਜਿਸ ਨੇ 12 ਸਤੰਬਰ 1992 ਨੂੰ ਇੱਥੇ ਜੇਜੇ ਹਸਪਤਾਲ ਵਿੱਚ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਕਥਿਤ ਤੌਰ ‘ਤੇ ਦਾਊਦ ਗੈਂਗ ਨੇ ਵਿਰੋਧੀ ਗੈਂਗ ਦੇ ਇੱਕ ਮੈਂਬਰ ਨੂੰ ਮਾਰਨ ਲਈ ਕੀਤੀ ਸੀ।

ਇਸਤਗਾਸਾ ਪੱਖ ਨੇ ਦਾਅਵਾ ਕੀਤਾ ਸੀ ਕਿ ਸ਼ਰਮਾ ਦੀ ਹੱਤਿਆ ਦਾਊਦ ਅਤੇ ਰਾਜਨ ਗੈਂਗ ਵਿਚਾਲੇ ਰੰਜਿਸ਼ ਕਾਰਨ ਹੋਈ ਸੀ। ਜੱਜ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਸਤਗਾਸਾ ਪੱਖ ਨੇ ‘ਬਿਨੈਕਾਰ (ਰਾਜਨ) ਖਿਲਾਫ ਕਥਿਤ ਤੌਰ ’ਤੇ ਸੂਚਨਾ ਦੇਣ ਵਾਲੇ (ਸ਼ਿਕਾਇਤਕਰਤਾ) ਵਲੋਂ ਕਹੇ ਗਏ ਸ਼ਬਦਾਂ ਨੂੰ ਛੱਡ ਕੇ ਕੋਈ ਵੀ  ਸਬੂਤ ਪੇਸ਼ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਮੁਲਜ਼ਮ ਖਿਲਾਫ਼  ਦੋਸ਼ ਤੈਅ ਕਰਨ ਲਈ ਲੋੜੀਂਦੀ ਸਮੱਗਰੀ ਨਾ ਹੋਣ ਕਾਰਨ ਉਸ ਨੂੰ ਦੋਸ਼ਮੁਕਤ ਕੀਤਾ ਜਾਂਦਾ ਹੈ। 2015 ਵਿੱਚ ਬਾਲੀ (ਇੰਡੋਨੇਸ਼ੀਆ) ਪੁਲੀਸ ਵੱਲੋਂ ਭਾਰਤ ਨੂੰ ਸੌਂਪੇ ਜਾਣ ਦੇ ਬਾਅਦ ਤੋਂ ਉਹ ਤਿਹਾੜ ਜੇਲ੍ਹ ਵਿੱਚ  ਬੰਦ ਹੈ। ਰਾਜਨ ਕਈ ਹੋਰ ਮਾਮਲਿਆਂ ਵਿੱਚ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਪੱਤਰਕਾਰ ਜੇ  ਡੇਅ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ’ਚ ਚੀਨ ਮਾਮਲੇ ’ਤੇ ਚਰਚਾ ਨਾ ਕਰਨਾ ਮੰਦਭਾਗਾ, ਹਿਮਾਚਲ ’ਚ ਲੋਕਾਂ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਆ ਗਿਆ ਹੈ: ਸੋਨੀਆ
Next articleਚੰਗਾ ਦੋਸਤ ਇੱਕ ਖ਼ਜ਼ਾਨੇ ਵਾਂਗ ਹੁੰਦਾ ਹੈ