(ਸਮਾਜ ਵੀਕਲੀ) –
ਪਰਾਏ ਮੁਲਕ ਤੋਂ ਕੋਰੋਨਾ ਨੇ ਆ ਕੇ
ਸੱਭ ਮੁਲਕਾਂ ਤੇ ਹੱਲਾ ਬੋਲ ਦਿੱਤਾ ਹੈ।
ਜਿਨ੍ਹਾਂ ਦੀ ਗੁੱਡੀ ਆਸਮਾਨ ਤੇ ਚੜ੍ਹੀ ਹੋਈ ਸੀ,
ਉਨ੍ਹਾਂ ਨੂੰ ਮਿੱਟੀ ‘ਚ ਰੋਲ ਦਿੱਤਾ ਹੈ।
ਹਜ਼ਾਰਾਂ ਹਸਪਤਾਲਾਂ ‘ਚ ਤੜਪ ਰਹੇ
ਤੇ ਹਜ਼ਾਰਾਂ ਮੌਤ ਦੀ ਗੋਦ ਸੁਆ ਦਿੱਤੇ।
ਹਜ਼ਾਰਾਂ ਨੇ ਮੂੰਹਾਂ ਤੇ ਮਾਸਕ ਪਾਏ ਹੋਏ
ਤੇ ਲੱਖਾਂ ਘਰਾਂ ‘ਚ ਕੈਦੀ ਬਣਾ ਦਿੱਤੇ।
ਦੁਕਾਨਾਂ, ਫੈਕਟਰੀਆਂ ਤੇ ਵਿਦਿਅਕ ਅਦਾਰਿਆਂ ਨੂੰ
ਇਸ ਨੇ ਜੰਦਰੇ ਲੁਆ ਦਿੱਤੇ।
ਬੱਸਾਂ, ਕਾਰਾਂ ਤੇ ਟਰੱਕ ਨਾ ਦਿਸਦੇ ਸੜਕਾਂ ਤੇ,
ਰੇਲ ਗੱਡੀਆਂ ਵੀ ਚਲਦੀਆਂ ਦਿਸਦੀਆਂ ਨਹੀਂ।
ਖਰੀਦੋ ਫ਼ਰੋਖਤ ਨਾ ਹੁੰਦੀ ਜਾਇਦਾਦ ਦੀ,
ਨਵੀਆਂ ਬਾਈਕਾਂ ਵੀ ਹੁਣ ਵਿਕਦੀਆਂ ਨਹੀਂ।
ਪਰਚੇ ਪੈਣ ਨਾ ਦਿੱਤੇ ਪਾੜ੍ਹਿਆਂ ਦੇ,
ਉਹ ਘਰਾਂ ‘ਚ ਇਸ ਨੇ ਬੈਠਾ ਦਿੱਤੇ।
ਇਕ ਇਕ ਸਾਲ ਸੱਭ ਦਾ ਖਰਾਬ ਹੋਇਆ,
ਹੱਸਦੇ ਪਾੜ੍ਹੇ ਇਸ ਨੇ ਰੁਆ ਦਿੱਤੇ।
ਜਿਹੜੇ ਰੋਜ਼ ਮਜ਼ਦੂਰੀ ਕਰਕੇ
ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ,
ਉਹ ਸਾਰੇ ਹੁਣ ਘਰਾਂ ‘ਚ ਬੈਠ ਕੇ
ਇਕ ਇਕ ਰੋਟੀ ਲਈ ਤਰਸਦੇ ਹਨ।
ਇਸ ਨੂੰ ਮਾਤ ਦੇਣ ਲਈ
ਸ਼ੱਭ ਨੇ ਸੋਸ਼ਲ ਡਿਸਟੈਂਸ ਬਣਾਇਆ ਹੋਇਆ।
ਭਾਵੇਂ ਇਸ ਦੀ ਹਾਲੇ ਨਾ ਦਵਾ ਕੋਈ,
ਪਰ ਵਿਗਿਆਨੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ।
ਸ਼ਾਲਾ! ਉਹ ਸਫਲ ਹੋਣ ਕੰਮ ਆਪਣੇ ‘ਚ ਤਾਂ ਕਿ ਇਦ੍ਹੇ ਵਾਲੀ ਫਟਕੜੀ ਫੁੱਲ ਹੋ ਜਾਏ।
ਤੇ ਘਰਾਂ ‘ਚ ਬੈਠੇ ਲੱਖਾਂ ਲੋਕਾਂ ਨੂੰ
ਕੰਮ ਆਪਣੇ ਕਰਨ ਦੀ ਖੁੱਲ੍ਹ ਹੋ ਜਾਏ।