ਕੋਈ ਐਸਾ ਵਾਇਰਸ ਆ ਜਾਵੇ …….

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ) – 

ਹਰ ਦਿਲ ‘ਚ ਮੁਹੱਬਤ ਛਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ

ਨਫ਼ਰਤ ਦਾ ਕਿਧਰੇ ਨਾਮ ਨਾ ਹੋਵੇ
ਪਿਆਰ ਕਦੇ ਬਦਨਾਮ ਨਾ ਹੋਵੇ
ਹਰ ਦਿਲ ‘ਚ ਮੁਹੱਬਤ ਛਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ

ਕੀ ਜਿਉਣਾ ਅਤੇ ਕੀ ਮਰਨਾ ਹੈ
ਇਸ ਮੌਤ ਤੋਂ ਵੀ ਕੀ ਡਰਨਾ ਹੈ
ਸੰਗ ਆਪਣਿਆ ਰਹਿਣਾ ਸਿਖਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ

ਨਫ਼ਰਤ ਕਿਸੇ ਨਾਲ ਵੈਰ ਨਾ ਹੋਵੇ
ਸਭ ਆਪਣੇ ਕੋਈ ਵੀ ਗੈਰ ਨਾ ਹੋਵੇ
ਬੱਸ ਖੁਸ਼ੀਆਂ ਵੰਡਣਾ ਪੜ੍ਹਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ।

ਜਾਤਿ-ਧਰਮ ਦਾ ਭੇਦ ਨਾ ਹੋਵੇ
ਸੱਚ ਬੋਲਣ ਦੀ ਵੀ ਝੇਪ ਨਾ ਹੋਵੇ
ਡਰ, ਭੁੱਖ -ਗਰੀਬੀ ਮਿਟਾ ਜਾਵੇ
ਕੋਈ ਐਸਾ ਵਾਇਰਸ ਆ ਜਾਵੇ

– ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleਰਾਹਤ ਕੋਸ਼ ਵਾਲਾ ਦਾਨ – ਮਿੰਨੀ ਕਹਾਨੀ
Next articleਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵ ….