ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਮੀਟਿੰਗ ਵਿੱਚ ਪੰਜਾਬੀ ਭਾਸ਼ਾ ਨਾਲ਼ ਜੁੜੇ ਮਸਲਿਆਂ ਤੇ ਹੋਈ ਚਰਚਾ

 ਲੁਧਿਆਣਾ (ਰਮੇਸ਼ਵਰ) (ਸਮਾਜ ਵੀਕਲੀ): ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੀ ਕਾਰਜਕਾਰਨੀ ਦੀ ਪਲੇਠੀ ਇਕੱਤਰਤਾ ਪ੍ਰਧਾਨ ਸ਼੍ਰੀ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਡਾ.ਪਰਮਿੰਦਰ ਸਿੰਘ ਹਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।ਪ੍ਰਧਾਨਗੀ ਮੰਡਲ ਵਿਚ ਸ਼੍ਰੀ ਜੋਗਿੰਦਰ ਸਿੰਘ ਨਿਰਾਲਾ, ਡਾ.ਬਲਦੇਵ ਬੱਦਨ, ਡਾ.ਭਗਵੰਤ ਸਿੰਘ, ਇਕਬਾਲ ਘਾਰੂ,ਗੁਲਜ਼ਾਰ ਸਿੰਘ ਸ਼ੌਂਕੀ ਅਤੇ ਡਾ.ਹਰਜੀਤ ਸਿੰਘ ਸੱਧਰ ਸ਼ਾਮਿਲ ਹੋਏ।ਕੇਂਦਰੀ ਸਭਾ ਦੇ ਸਕੱਤਰ ਸ਼੍ਰੀ ਜਗਦੀਸ਼ ਰਾਣਾ ਨੇ ਪ੍ਰੈੱਸ ਦੇ ਨਾਂ ਪ੍ਰੈੱਸ ਨੋਟ ਜਾਰੀ ਕਰਦਿਆਂ ਅਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਵਿੱਛੜੇ ਲੇਖਕਾਂ ਸੀ ਐੱਲ ਮੋਦਗਿਲ,ਨਾਵਲਕਾਰ ਸੁਖਦੇਵ ਮਾਨ, ਅਤੇ ਹਰਬੀਰ ਸਿੰਘ ਭੰਵਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾ ਸੁਮਨ ਭੇਟ ਕੀਤੇ ਗਏ।ਸਭਾ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਵਲੋਂ ਸਭ ਨੂੰ ਜੀ ਆਇਆਂ ਨੂੰ ਕਿਹੜਿਆਂ ਇਕੱਤਰਤਾ ਦੇ ਅਜੇਂਡਾ ਪੇਸ਼ ਕੀਤਾ ਗਿਆ।

ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਸਾਰੇ ਅਜੰਡਿਆਂ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਚ ਦਰਪੇਸ਼ ਮਸਲਿਆਂ ਸਬੰਧੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਥੇਬੰਦਕ ਹਾਲਤ ਬਾਰੇ ਸਮੁੱਚੀ ਟੀਮ ਵਲੋਂ ਜ਼ੋਰਦਾਰ ਯਤਨ ਕਰਨ ਦੀ ਜਰੂਰਤ ਹੈ ਤਾਂ ਕਿ ਪੰਜਾਬੀ ਭਾਸ਼ਾ,ਸਾਹਿਤ ਅਤੇ ਸੱਭਿਆਚਾਰ ਨੂੰ ਪੰਜਾਬ,ਦੇਸ਼ ਅਤੇ ਬਾਹਰਲੇ ਮੁਲਕਾਂ ਚ ਵੱਸਦੇ ਪੰਜਾਬੀਆਂ ਚ ਪ੍ਰਫੁੱਲਿਤ ਕੀਤਾ ਜਾ ਸਕੇ।ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਕਾਰੋਬਾਰੀ ਅਦਾਰਿਆਂ ਅੱਗੇ ਪੰਜਾਬੀ ਭਾਸ਼ਾ ਚ ਗੁਰਮੁਖੀ ਲਿਪੀ ਚ ਲਿਖੇ ਬੋਰਡ ਲਗਾਉਣ ਦੇ ਫ਼ੈਸਲੇ ਉੱਤੇ ਦ੍ਰਿੜਤਾ ਨਾਲ਼ ਲਾਗੂ ਕਰਵਾਉਣ ਦੀ ਤਾਰੀਫ਼ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਸਬੰਧੀ ਆਪਣੀ ਰਾਜਨੀਤਿਕ ਇੱਛਾ ਸ਼ਕਤੀ ਬਣਾਈ ਰੱਖੇ।ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਅਰਵਿੰਦ ਜੀ ਦੁਆਰਾ ਉੱਚ ਵਿੱਦਿਆ ਪੰਜਾਬੀ ਮਾਧਿਅਮ ਰਾਹੀਂ ਦੇਣ ਦੀ ਮੰਗੀ ਮਨਜ਼ੂਰੀ ਨੂੰ ਤੁਰੰਤ ਮਨਜ਼ੂਰ ਕੀਤਾ ਜਾਵੇ । ਪਵਨ ਹਰਚੰਦਪੁਰੀ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਪੰਜਾਬ,ਹਰਿਆਣਾ ਅਤੇ ਦਿੱਲੀ ਵਿਚ ਨੂੰ ਅਲਗ ਅਲਗ ਜੋਨਾਂ ਵਿੱਚ ਵੰਡ ਕਿ ਮੀਟਿੰਗਾਂ ਕਰਿਆ ਕਰੇਗੀ।

ਪ੍ਰੋ ਸੰਧੂ ਵਾਰਿਆਣਵੀ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ 31 ਮਾਰਚ 2023 ਤੱਕ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਦਿੱਤੇ ਮੰਗ ਪੱਤਰ ਅਨੁਸਾਰ ਅਜੰਡਾ ਤੈਅ ਕਰ ਕੇ ਮੀਟਿੰਗ ਦਾ ਸਮਾਂ ਤੁਰੰਤ ਦੇਵੇ ਤਾਂ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਮਸਲਿਆਂ ਦੇ ਸਾਰਥਕ ਹੱਲ ਕੱਢੇ ਜਾ ਸਕਣ।ਮੀਟਿੰਗ ਦੌਰਾਨ ਡਾ.ਭਗਵੰਤ ਸਿੰਘ, ਇਕਬਾਲ ਘਾਰੂ, ਡਾ.ਬਲਦੇਵ ਸਿੰਘ ਬੱਦਨ,ਜਗਦੀਸ਼ ਰਾਣਾ, ਤਰਲੋਚਨ ਮੀਰ,ਰਣਜੀਤ ਸਿੰਘ ਥਾਂਦੇਵਾਲਾ, ਡਾ.ਹਰਜੀਤ ਸਿੰਘ ਸੱਧਰ,ਸੁਰਿੰਦਰ ਸਾਗਰ, ਜੋਗਿੰਦਰ ਸਿੰਘ ਨਿਰਾਲਾ, ਕੇ ਸਾਧੂ ਸਿੰਘ,ਸੁਖਦੇਵ ਔਲਖ, ਬਲਦੇਵ ਬੱਲੀ,ਗੁਰਜਿੰਦਰ ਰਸੀਆ,ਸੁਰਿੰਦਰ ਪਾਲ ਕੌਰ ਰਸੀਆ, ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ ਆਦਿ ਨੇ ਭਾਗ ਲਿਆ.ਇਸ ਮੌਕੇ ਪ੍ਰੋ.ਮੋਹਨ ਸਪਰਾ ਦੀ ਪੁਸਤਕ ‘ਸਮੇਂ ਦੀ ਪਾਠਸ਼ਾਲਾ ਚ ‘,ਅਮਨਦੀਪ ਦਰਦੀ ਦੀ ਪੁਸਤਕ ‘ਗੱਲ ਪਤੇ ਦੀ ‘, ਗੁਰਾਂਦਿੱਤਾ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ਗੋਲ ਪਲੇਟ, ਜੰਗੀਰ ਖੋਖਰ ਦੀ ਕਾਵਿ ਪੁਸਤਕ ‘ਬਾਣ ਸ਼ਬਦਾਂ ਦੇ ‘ ਅਤੇ ਨਵਜੋਤ ਸਾਹਿਤ ਸੰਸਥਾ ਔੜ ਦਾ ਸੋਵਿਨਾਰ ‘ਨਵਜੋਤ ‘ ਲੋਕ ਅਰਪਣ ਕੀਤੇ ਗਏ।ਇਸ ਸਮੇਂ ਉਪਰੋਕਤਾਂ ਤੋਂ ਇਲਾਵਾ ਅਮਨਦੀਪ ਦਰਦੀ,ਅਮਰਜੀਤ ਸ਼ੇਰਪੁਰੀ,ਗੁਰਚਰਨ ਚੀਮਾ,ਅਵਿਨਾਸ਼ ਦੀਪ ਸਿੰਘ, ਦਰਸ਼ਨ ਬੋਪਾਰਾਏ, ਜਸਵਿੰਦਰ ਸਿੰਘ ਜੱਸੀ,ਮਹੇਸ਼ ਰੋਹਲਦੀ, ਗੁਰਚਰਨ ਸਿੰਘ ਚਰਨ (ਦਿੱਲੀ), ਦਰਸ਼ਨ ਸਿੰਘ ਰੋਮਾਣਾ,ਗੁਰਾਂਦਿੱਤਾ ਸਿੰਘ ਸੰਧੂ, ਸਰਦਾਰ ਪੰਛੀ, ਦੇਸ ਰਾਜ ਬਾਲੀ,ਜੰਗੀਰ ਸਿੰਘ ਖੋਖਰ,ਗੁਰਚਰਨ ਸਿੰਘ ਢੁੱਡੀਕੇ,ਰਾਜਿੰਦਰ ਸ਼ੌਂਕੀ, ਗੁਰਨਾਮ ਸਿੰਘ ਕੋਮਲ, ਸੁਰਜੀਤ ਸਿੰਘ ਸੰਧੂ,ਜਸਵੰਤ ਸਿੰਘ ਬੋਪਾਰਾਏ ਆਦਿ ਅਹੁਦੇਦਾਰ /ਕਾਰਜਕਾਰਨੀ ਦੇ ਮੈਂਬਰ ਹਾਜ਼ਿਰ ਸਨ।ਅੰਤ ਵਿਚ ਜੋਗਿੰਦਰ ਸਿੰਘ ਨਿਰਾਲਾ ਨੇ ਇਕੱਤਰਤਾ ਵਿੱਚ ਸ਼ਾਮਿਲ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ਕਾਰਜਕਾਰਨੀ ਵਲੋਂ ਲਏ ਫੈਸਲਿਆਂ ਤੇ ਸਮੂਹ ਲੇਖਕ ਅਪਣੀ ਲੇਖਣੀ ਰਾਹੀਂ ਪਹਿਰਾ ਦੇਣਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕੌਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਦੀ ਸੇਵਾ