ਸਾਹਿਬ ਸ੍ਰੀ ਕਾਸ਼ੀਰਾਮ ਜੀ ਦਾ ਜਨਮ ਦਿਹਾੜਾ ਅਤੇ ਦੂਲੋ ਜੀ ਵੱਲੋਂ ਅੰਬੇਡਕਰ ਭਵਨ ਦਾ ਉਦਘਾਟਨ

ਸਾਹਿਬ ਸ੍ਰੀ ਕਾਸ਼ੀਰਾਮ ਜੀ ਦਾ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਨਾਨਕੇ ਪਿੰਡ (ਜਨਮ ਭੂਮੀ) ਬੁੰਗਾ ਸਾਹਿਬ ਪ੍ਰਿਥੀਪੁਰ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਉਨ੍ਹਾਂ ਦੀ ਭੈਣ ਸਵਰਨ ਕੌਰ ਚੇਅਰਮੈਨ ਕਾਸ਼ੀਰਾਮ ਚੈਰਿਟੀ ਟਰੱਸਟ ਅਤੇ ਭਣਜਾ ਪ੍ਰਭਜੀਤ ਸਿੰਘ ਤੋਂ ਇਲਾਵਾ ਸੋਹਨ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਜਰਮਨ ਕਿਰਨ ਸਾਂਪਲਾ ਕ੍ਰਾਂਤੀ ਟੀ.ਵੀ. ਦੇ ਮਾਲਕ ਸ਼ਿਦਾ ਕੌਲਧਰ ਇਟਲੀ ਹੱਕ ਦੀ ਆਵਾਜ਼ ਦੇ ਸੰਪਾਦਕ ਪ੍ਰਦੀਪ ਰਾਜਾ, ਸਿਮਰਨ ਅੰਬੇਡਕਰੀ ਪੂਰੀ ਟੀਮ ਲੁਧਿਆਣੇ ਤੋਂ ਵੀਰ ਸਿੰਘ ਵਾਈਸ ਚੈਅਰਮੈਨ ਬੀ.ਐਸ.4, ਸਤਪਾਲ ਸਾਹਲੋ ਮਿਸ਼ਨਰੀ ਲੇਖਕ ਅਤੇ ਪੰਮਾ ਲਾਲੋ ਮਜਾਰਾ ਲੇਖਕ ” ਮੈਂ ਕਾਸ਼ੀਰਾਮ ਬੋਲਦਾ ਹਾਂ” ਕੁਲਵਿੰਦਰ ਸਿੰਘ ਸ਼ੰਭੂ ਤੋਂ ਸੰਤ ਸੁਰਿੰਦਰ ਦਾਸ ਕਠਾਰ, ਬਲਬੀਰ ਸਿੰਘ ਐਡਵੋਕੇਟ ਡਾ. ਕ੍ਰਿਸ਼ਨਾ ਆਰਤੀ ਸਿੰਘ, ਬੀ. ਗੋਪਾਲ ਦਾਸ ਚੇਤਨਾ ਚੈਨਲ ਆਦਿ ਅਤੇ ਅਠਾਰਾਂ ਰਾਜਾ ਤੋਂ ਆਏ ਮਿਸ਼ਨਰੀ ਸਾਥੀਆਂ ਨੇ ਆਪਣੀ ਸ਼ਰਧਾ ਦੇ ਫੁੱਲ ਸਾਹਿਬ ਸ੍ਰੀ ਕਾਸ਼ੀਰਾਮ ਜੀ ਨੂੰ ਭੇਂਟ ਕੀਤੇ।

 

ਉੱਘੇ ਸਮਾਜ ਸੇਵੀ ਲੀਡਰ ਸ. ਸਮਸ਼ੇਰ ਸਿੰਘ ਦੂਲੋ ਜੀ ਰਾਜਸਭਾ ਮੈਂਬਰ ਨੇ 50 ਕੁ ਲੱਖ ਦੀ ਲਾਗਤ ਨਾਲ ਪਿੰਡ ਨੂੰ ਗੋਦ ਲਏ ਹੋਏ ਵਿੱਚ ਕਾਸ਼ੀਰਾਮ ਚੈਰਟੀਬਲ ਟਰੱਸਟ ਵੱਲੋਂ ਡਾ. ਅੰਬੇਡਕਰ ਭਵਨ ਬਣਾ ਕੇ 15-03-2020 ਨੂੰ ਉਦਘਾਟਨ ਕੀਤਾ। ਇਨ੍ਹਾਂ ਦੇ ਨਾਲ ਸਨ ਸਵਿਤਰੀ ਬਾਈ ਫੂਲੇ ਸਾਬਕਾ ਸੰਸਦ, ਸਨਦੀਪ ਵਾਲਮੀਕੀ ਸਾਬਕਾ ਵਿਧਾਇਕ, ਜਸਵਿੰਦਰ ਕੌਰ ਜੱਸੀ ਚੇਅਰਮੈਨ ਬੀ.ਐਸ.4. ਅਤੇ ਹਰਨੇਕ ਸਿੰਘ ਚੁੰਨੀ ਜੀ ਸਭਨੇ ਕਾਸ਼ੀਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਭ ਬੁਲਾਰਿਆਂ ਨੇ ਹਾਲ ਵਿੱਚ ਬੈਠੇ ਮਿਸ਼ਨਰੀ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਅਸੀਂ ਰਾਜ ਭਾਗ ਦਾ ਹਿੱਸਾ ਅਤੇ ਸੁੱਖ ਦੀ ਜਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਸਾਹਿਬ ਸ੍ਰੀ ਕਾਸ਼ੀਰਾਮ ਜੀ ਅਤੇ ਬਾਰਤ ਰਤਨ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਉਪਰ ਅਮਲ ਕਰਨਾ ਪਵੇਗਾ ਤਾਂ ਹੀ ਅਸਾਨ ਹੋ ਸਕਦਾ ਹੈ। ਬਾਅਦ ਵਿੱਚ ਸਭਨੇ ਰਲਕੇ ਲੰਗਰ ਛਕਿਆ, ਬੁੱਕ ਸਟਾਲ ਤੇ ਕੁਝ ਕਿਤਾਬਾਂ ਲੋਕੀ ਖਰੀਦਾਰੀ ਕਰਦੇ ਰਹੇ ਅਖੀਰ ਵਿੱਚ ਪ੍ਰਭਜੀਤ ਸਿੰਘ ਜੀ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੰਧਵਿਸ਼ਵਾਸ ਅਤੇ ਜਾਤ-ਪਾਤ ਤੋਂ ਉੱਪਰ ਉਠ ਕੇ ਮਹਾ ਪੁਰਸ਼ਾਂ ਦੇ ਰਸਤੇ ਉੱਪਰ ਚੱਲੋਂ ਜਿਸ ਨਾਲ ਸਾਡੇ ਸਮਾਜ ਦਾ ਭਲਾ ਹੋਵੇਗਾ।
ਜੈ ਭੀਮ ਜੈ ਭਾਰਤ
ਸੋਹਨ ਲਾਲ ਸਾਂਪਲਾ।

Previous articleGoa descends into chaos as grocery stores open
Next articleਦੋਗਾਣਾ ਗਾਇਕੀ ਦੇ ਇੱਕ ਯੁੱਗ ਦਾ ਅੰਤ