(ਸਮਾਜ ਵੀਕਲੀ)
ਏਹ ਤੰਤਰ ਮੰਤਰ ਵਿੱਦਿਆ ਗੂੰਝਲ
ਮੇਰੇ ਵੱਸੋ ਬਾਹਰ ਵੇ ਲੋਕੋ
ਮੈਂ ਤਾਂ ਹਾਂ ਉਸ ਰੱਬ ਦਾ ਆਸ਼ਿਕ
ਓਹੀਓ ਮੇਰਾ ਪਤਵਾਰ ਵੇ ਲੋਕੋ
ਮੈਂ ਰੱਬੀ ਮਹਿਰਮ ਦਾਤ ਚ ਮਿਲ਼ਿਆ
ਕਿੰਝ ਦੇਵਾ ਦਿਲੋ ਵਿਸਾਰ ਵੇ ਲੋਕੋ
ਓਹਦੀ ਦੀਦ ਚ ਖੁਸ਼ੀਆਂ ਸਭੇ
ਓਹੀਓ ਮੇਰਾ ਹੱਕਦਾਰ ਵੇ ਲੋਕੋ
ਤੂੰ ਕਰ ਕਰ ਹੀਲੇ ਕਿਸਮਤ ਚਮਕਾਵਏ
ਓਹ ਲਾਉਂਦਾ ਬੇੜੇ ਪਾਰ ਵੇ ਲੋਕੋ
ਬਿਨ ਬੋਲੇ ਓਹ ਦਿਲ ਦੀਆ ਜਾਣੇ
ਕਿੰਝ ਜਾਵਾਂ ਹੋਰ ਦੁਆਰ ਵੇ ਲੋਕੋ
ਤੂੰ ਛੱਡ ਦੇ ਵਹਿਮ ਭਰਮ ਭੁਲੇਖ਼ੇ
ਓਹ ਕਰਦਾ ਰਹਿਮਤਾਂ ਅਪਾਰ ਵੇ ਲੋਕੋ!!
ਮੋਨਿਕਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly