ਬਸੰਤ ਰੁੱਤ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬੱਚਿਓ ਬਸੰਤ ਰੁੱਤ ਜਦ ਆਵੇ,
ਪਾਲਾ ਕੱਕਰ ਉੱਡ ਪੁੱਡ ਜਾਵੇ।
ਪੁਰਾਣੇ ਪੱਤੇ ਟਾਹਣੀਓ ਟੁੱਟਣ,
ਬ੍ਰਿਛੀ ਫੋਟਾਂ ਨਵੀਆਂ ਫੁੱਟਣ।
ਝੜ ਝੜ ਪੈਂਦੇ, ਸੀ ਜੋ ਪੁਰਾਣੇ,
ਨਵੇਂ ਪੱਤੇ ਹੁਣ ਆ ਨੇ ਜਾਣੇ।
ਬਾਗ਼ਾਂ ਵਿੱਚ ਆਵੇ ਖੁਸ਼ਹਾਲੀ,
ਫ਼ਲ, ਫੁੱਲ ਬਾਗ਼ੀ ਸਾਂਭਣ ਮਾਲੀ।
ਪੀਲੇ ਫੁੱਲ ਸਰੋਆਂ ਨੂੰ ਲੱਗਦੇ,
ਕਿੰਨੇ ਸੋਹਣੇ ਚੇਹਰੇ ਸਭ ਦੇ।
ਪੰਛੀ ਵੇਖੋ ਕਿਵੇਂ ਸ਼ੋਰ ਮਚਾਉਂਦੇ,
ਖ਼ੁਸ਼ੀਆਂ ਵਿੱਚ ਚੜਚੋਲੇ ਪਾਉਂਦੇ।
ਪਤੰਗ ਚੜ੍ਹਦੇ ਵਿੱਚ ਅਸਮਾਨੀ,
ਨੀਲੇ ਹਰੇ ਪੀਲੇ ਲਾਲ ਬਦਾਮੀ।
ਕਿੱਧਰੇ ਖੁਸ਼ਬੂ ਚੌਲਾਂ ਦੀ ਆਵੇ,
ਸਵਾਣੀ ਜਦ ਕੋਈ ਚੁੱਲ੍ਹੇ ਪਕਾਵੇ।
ਤਰਾਂ-ਤਰਾਂ ਦੇ ਪੱਕਣ ਪਕਵਾਨ,
ਹਾਲ਼ੀ ਪਾਲ਼ੀ ਖੁਸ਼ ਕਿਰਸਾਨ।
ਬੱਚਿਓ ਗਰਮੀ ਨਾ ਹੀ ਪਾਲਾ,
ਧੁੱਪ ਤੇ ਛਾਂ ਦਾ ਅੱਧ ਵਿਚਾਲਾ।
ਕਿੰਨੇ ਸੋਹਣੇ ਦਿਨ ਇਹ ਆਏ,
ਪੱਤੋ, ਸਭ ਫਿਰਦੇ ਨਿਸਿਆਏ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਇੰਗਲੈਂਡ ਵਿੱਚ ਪੰਜਾਬੀ ਗੀਤਕਾਰੀ ਦੀਆਂ ਨੀਹਾਂ ਰੱਖਣ ਵਾਲੇ ਦੋ ਥੰਮ ਚੰਨ ਜਿੰਡਆਲਵੀ ਅਤੇ ਜੰਡੂ ਲਿਤਰਾਂਵਾਲੇ ਦਾ ਲੈਸਟਰ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਮਾਗਮ ਤੇ ਸਨਮਾਨਿੱਤ ਕੀਤਾ ਜਾਵੇਗਾ
Next articleਏਹੁ ਹਮਾਰਾ ਜੀਵਣਾ ਹੈ -210