ਸਿਡਨੀ: ਆਸਟਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਸ ਨੇ ਵੀਰਵਾਰ ਨੂੰ ਕਿਹਾ ਕਿ ਕਰੋਨਾਵਾਇਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਉਹ ਆਪਣੀ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਬੰਦ ਕਰ ਦੇਣਗੇ। ਕੁਆਂਟਸ ਨੇ ਕਿਹਾ ਕਿ ਮਾਰਚ ਦੇ ਅਖ਼ੀਰ ਤੱਕ ਉਹ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਘੱਟੋ-ਘੱਟ ਦੋ ਮਹੀਨਿਆਂ ਲਈ ਰੋਕ ਦੇਣਗੇ। ਚੇਤੇ ਰਹੇ ਸਰਕਾਰ ਨੇ ਬੁੱਧਵਾਰ ਨੂੰ ਨਾਗਰਿਕਾਂ ਨੂੰ ਕਰੋਨਾਵਾਇਰਸ ਦੇ ਮੱਦੇਨਜ਼ਰ ਕੌਮਾਂਤਰੀ ਯਾਤਰਾ ਰੋਕਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਕੁਆਂਟਸ ਨੇ ਕੌਮਾਂਤਰੀ ਉਡਾਣਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਕੁਆਂਟਸ ਦੇ ਮੁੱਖ ਅਧਿਕਾਰੀ ਐਲਨ ਜੋਏਸ ਨੇ ਕਿਹਾ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਅਧੀਨ ਯਾਤਰਾ ਦੀ ਮੰਗ ਘਟੀ ਹੈ। ਇਸ ਦੇ ਮੱਦੇਨਜ਼ਰ ਏਅਰਲਾਈਨ ਵੀਹ ਹਜ਼ਾਰ ਉਡਾਣਾਂ ਮੁਲਤਵੀ ਕਰੇਗਾ। ਇਨ੍ਹਾਂ ਉਡਾਣਾਂ ਵਿੱਚ 30 ਹਜ਼ਾਰ ਮੁਲਾਜ਼ਮ ਸੇਵਾਵਾਂ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਹੁਣ ਤੱਕ 700 ਕੇਸ ਕਰੋਨਾਵਾਇਰਸ ਦੇ ਸਾਹਮਣੇ ਆ ਚੁੱਕੇ ਹਨ।
HOME ਆਸਟਰੇਲਿਆਈ ਏਅਰਲਾਈਨ ਕੁਆਂਟਸ ਵੱਲੋਂ ਉਡਾਣਾਂ ਰੱਦ ਕਰਨ ਦਾ ਫ਼ੈਸਲਾ