ਸੈਰ-ਸਪਾਟਾ, ਏਅਰਲਾਈਨਾਂ, ਮਹਿਮਾਨਨਿਵਾਜ਼ੀ ਸਨਅਤ ’ਤੇ ਮਾੜਾ ਅਸਰ
ਮੁੰਬਈ– ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕਰੋਨਾਵਾਇਰਸ (ਕੋਵਿਡ-19) ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਵਿੱਚ ਮੰਦੀ ਆਏਗੀ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਸ ਨੇ ਕਿਹਾ ਕਿ ਕੋਵਿਡ-19 ਵਣਜ ਚੈਨਲਾਂ ਜ਼ਰੀਏ ਸਿੱਧੇ ’ਤੇ ਭਾਰਤ ਨੂੰ ਅਸਰਅੰਦਾਜ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ, ਏਅਰਲਾਈਨਾਂ, ਮਹਿਮਾਨਨਿਵਾਜ਼ੀ ਸਨਅਤ, ਟਰਾਂਸਪੋਰਟਰਜ਼ ਤੇ ਘਰੇਲੂ ਵਣਜ ਨੂੰ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਓਵਰਸੀਜ਼ ਤੇ ਘਰੇਲੂ ਇਕੁਇਟੀ ਮਾਰਕੀਟਾਂ, ਵਿਦੇਸ਼ੀ ਕਰੰਸੀ ਦੇ ਭੰਡਾਰ ਤੇ ਬੌਂਡ ਮਾਰਕੀਟਸ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ। ਆਰਬੀਆਈ ਮੁਖੀ ਨੇ ਕਿਹਾ ਕਿ ਕੇਂਦਰੀ ਬੈਂਕ ਮਹਾਮਾਰੀ ਦੇ ਭਾਰਤੀ ਅਰਥਚਾਰੇ ’ਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕਰ ਰਿਹਾ ਹੈ।