ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਅਹਿਮ ਮੀਟਿੰਗ 18 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ।

ਲੂਧਿਆਣਾ-(ਰਮੇਸ਼ਵਰ ਸਿੰਘ) (ਸਮਾਜ ਵੀਕਲੀ) – ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੀ ਕਾਰਜਕਾਰਨੀ ਦੀ ਇਕ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ 18 ਦਿਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਹੀ ਹੈ ਬਾਰੇ ਮੀਡੀਆ ਨਾਲ਼ ਗੱਲ ਕਰਦਿਆਂ ਸਭਾ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਤੇ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕੇ ਇਸ ਇਕੱਤਰਤਾ ਵਿੱਚ ਸਮੂਹ ਅਹੁਦੇਦਾਰ,ਕਾਰਜਕਾਰਨੀ ਮੈਂਬਰ,ਰਾਜ ਪ੍ਰਮੁੱਖ,ਜਿਲ੍ਹਿਆਂ ਦੇ ਮੁਖੀ (ਪੰਜਾਬ ਤੇ ਹਰਿਆਣਾ) ਅਤੇ ਸਕੂਲ ਮੁਖੀਆਂ ਦੀ ਸ਼ਮੂਲੀਅਤ ਹੋਵੇਗੀ, ਜਿਸ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਸਾਲ 2023-24 ਦੇ ਸਮਾਗਮਾਂ ਦੀ ਰੂਪ ਰੇਖਾ, ਇਕ ਨਵੰਬਰ 2022 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤੇ 12 ਸੂਤਰੀ ਮੰਗ ਪੱਤਰ ਨੂੰ ਲਾਗੂ ਕਰਵਾਉਣ ਲਈ ਭਵਿੱਖੀ ਰਣਨੀਤੀ ਤਿਆਰ ਕਰਦਿਆਂ ਅਹਿਮ ਫ਼ੈਸਲੇ ਲਏ ਜਾਣਗੇ।

ਇਸ ਤੋਂ ਇਲਾਵਾ 30 ਅਕਤੂਬਰ 2022 ਨੂੰ ਹੋਈ ਅਹੁਦੇਦਾਰਾਂ ਦੀ ਇਕੱਤਰਤਾ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਰਣਨੀਤੀ ਘੜੀ ਜਾਵੇਗੀ.ਸਕੂਲ ਕਮੇਟੀਆਂ ਦੇ ਉਪ ਮੁਖੀ, ਮੈਂਬਰਾਂ ਅਤੇ ਨਿਮੰਤਰਤ ਮੈਂਬਰਾਂ ਦੀਆਂ ਨਾਮਜ਼ਦਗੀਆਂ ਸੰਬੰਧੀ ਫ਼ੈਸਲੇ ਲਏ ਜਾਣਗੇ। ਚਲੰਤ ਮਾਮਲਿਆਂ ਬਾਰੇ ਪ੍ਰਧਾਨ ਦੀ ਆਗਿਆ ਨਾਲ਼ ਮੈਂਬਰਾਂ ਵੱਲੋਂ ਉਠਾਏ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਦਿਆਂ ਮਹੱਤਵ ਪੂਰਨ ਫ਼ੈਸਲੇ ਲਏ ਜਾਣਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਧੇਵਾਲ ਸਕੂਲ ਵਿੱਚ ਕਰਵਾਈ ਹਫਤਾਵਾਰੀ ਬਾਲ – ਸਭਾ
Next articleਗੁਰਮੁਖੀ ਲਿਪੀ ਦੇ ਅੱਖਰ ‘ਲ’ ਪੈਰ-ਬਿੰਦੀ (ਲ਼) ਕਦੋਂ ਪਾਈਏ?