(ਸਮਾਜ ਵੀਕਲੀ)
ਅੱਜ ਦੇ ਸਮੇਂ ਦੀ ਗੱਲ ਕਰਨ ਲੱਗਾਂ ਵਾਂ
ਇੱਥੇ ਤਾਂ ਸਭ ਹੋਏ ਪਏ ਨੇ ਖੁਦਗਰਜ਼,
ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਭੁੱਲ
ਅੱਜ ਦੇ ਸਿੱਖ ਭੁੱਲ ਬੈਠੇ ਨੇ ਠੰਡਾ ਬੁਰਜ
ਇਹ ਓਹ ਥਾਂ ਹੈ ਇਤਿਹਾਸ ਦੀ ਜਿਸ ਨੂੰ
ਦੇਖ ਦੇਖ ਲੂ ਕੰਡੇ ਖੜ ਜਾਂਦੇ ਨੇ ਮੇਰੇ,
ਰਜਾਈ ਕੰਬਲ ਦੀ ਬੁੱਕਲ ਵਿੱਚ ਬਹਿ
ਨਿੰਦਿਆ ਕਰ ਕਰ ਮੁੱਖ ਥੱਕਦੇ ਨਾ ਤੇਰੇ
ਸਿੱਖ ਹੁੰਦੇ ਆਪਣੇ ਆਪ ਵਿੱਚ ਇਕ ਸੇਵਾ
ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣਾ ਹੈ,
ਦਸਵੰਦ ਆਪਣਾ ਕੱਢ, ਕਿਰਤ ਕਰਕੇ
ਜ਼ਰੂਰਤਮੰਦ ਨਾਲ ਸਦਾ ਹੀ ਖੜ੍ਹਨਾ ਹੈ
ਆਓ ਆਪਣੀ ਆਉਣ ਵਾਲੀ ਪਨੀਰੀ ਨੂੰ
ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜੀਏ,
ਬਥੇਰੇ ਕਰਮ ਕਾਂਡਾ ਵਿੱਚ ਫਸ ਬੈਠੇ ਹਾਂ
ਦਿੱਤੀਆਂ ਕੁਰਬਾਨੀਆਂ ਵੱਲ ਧੀ ਪੁੱਤ ਨੂੰ ਮੋੜੀਏ
ਦਸੰਬਰ ਦੇ ਮਹੀਨੇ ਦੀ ਹੈ ਇਕ ਖਾਸੀਅਤ
ਇਹ ਸ਼ਹਾਦਤ ਦਾ ਇਕ ਰੂਹਾਨੀ ਮਹੀਨਾ ਹੈ
ਜੇਹੜੇ ਬੇਮੁੱਖ ਹੋ ਕੇ ਸਭ ਭੁੱਲ ਬੈਠੇ ਨੇ
ਓਹਨਾ ਰੂਹਾਂ ਦਾ ਜੀਣਾ ਵੀ ਕੋਈ ਜੀਣਾ ਹੈ
ਸਿੱਖ ਕੌਮ ਕਦੇ ਭੁੱਲੇਗੀ ਨਹੀਂ ਸ਼ਹਾਦਤ ਨੂੰ
ਅਰਸ਼ ਵੀ ਨਤਮਸਤਕ ਹੋ ਬੇਨਤੀ ਸਭ ਨੂੰ ਕਰਦਾ
ਕੌਮ ਨੂੰ ਕੱਠੇ ਹੋ ਚੱਲਣਾ ਹੈ ਭਵਿੱਖ ਵਿੱਚ
ਨਹੀਂ ਤਾਂ ਧੁੰਧ ਹੁੰਦਾ ਇਤਿਹਾਸ ਦੇਖ ਦਿਲ ਡਰਦਾ ।।
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly