ਨਵੀਂ ਦਿੱਲੀ: ਈਡੀ ਨੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ, ਇਸਲਾਮਿਕ ਗੁੱਟ ਪੀਐੱਫਆਈ ਅਤੇ ਕਈ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਅਤੇ ਉੱਤਰ-ਪੂਰਬੀ ਦਿੱਲੀ ਵਿੱਚ ਬੀਤੇ ਮਹੀਨੇ ਹੋਏ ਫ਼ਿਰਕੂ ਦੰਗਿਆਂ ਲਈ ਕਥਿਤ ਤੌਰ ’ਤੇ ਪੈਸੇ ਜੁਟਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਹੁਸੈਨ ਖ਼ਿਲਾਫ਼ ਇੱਕ ਆਈਬੀ ਅਧਿਕਾਰੀ ਦੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੀਐੱਫਆਈ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਦੌਰਾਨ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਤਾਹਿਰ ਹੁਸੈਨ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਆਬਿਦ ਵਾਸੀ ਦਿਆਲਪੁਰ, ਮੁਹੰਮਦ ਸ਼ਾਹਦਾਬ ਅਤੇ ਰਾਸ਼ਿਦ ਸੈਫੀ ਵਾਸੀ ਨਹਿਰੂ ਵਿਹਾਰ ਵਜੋਂ ਹੋਈ ਹੈ।