ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ +91 9417 600014
ਜਦ ਕਿ ਸਾਡੇ ਦੇਸ਼ ਵਿਚ ਹਿੰਦੂ ਮੁਸਲਿਮ ਵਾਇਰਸ ਤੋਂ ਅਜੇ ਤੱਕ ਬਾਹਰ ਨਹੀ ਨਿਕਲ ਸਕੇ,ਤਾਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਘਬਰਾਈ ਹੋਈ ਹੈ।ਭਾਰਤ ਸਮੇਤ ਵਿਸ਼ਵ ਦੇ ਸ਼ੇਅਰ ਧੜੱਮ ਦੇਣਾ ਡਿੱਗ ਰਹੇ ਹਨ।ਕੱਚੇ ਤੇਲ ਦੇ ਭਾਅ ਥੱਲੇ ਆ ਰਹੇ ਹਨ।ਚਾਰੋਂ ਪਾਸੇ ਹਫੜਾ-ਦਫੜੀ ਤੇ ਆਪਣੇ ਆਪ ਨੂੰ ਬਚਾਉਣ ਦੀ ਦੌੜ ਲੱਗੀ ਹੋਈ ਹੈ।ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਸਿਹਤ ਮਹਿਕਮੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਈਰਾਨ ਦੇਸ਼ ਵਿਚ ਤਾਂ ਕਈ ਰਾਜਨੇਤਾ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ।ਰੋਕਥਾਮ ਦੀਆਂ ਚਾਰੇ ਪਾਸਿਆਂ ਤੋਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਅੱਗੇ ਵੱਧਣਾ ਲਗਾਤਾਰ ਜਾਰੀ ਹੈ।ਥੋੜੀ ਦੇਰ ਪਹਿਲਾਂ ਚੀਨ ਤੋਂ ਇਕ ਖਬਰ ਆਈ ਸੀ ਕਿ ਕੋਰੋਨਾ ਵਾਇਰਸ ਨੂੰ ਰੋਕਣ ਦੇ ਉਠਾਏ ਜਾ ਰਹੇ ਸਖਤ ਕਦਮਾਂ ਕਰਕੇ ਕੁੱਤੇ ਬਿੱਲੀਆਂ ਦਾ ਮੀਟ ਖਾਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ।ਇਸ ਦੀ ਸ਼ੁਰੂਆਤ ਚੀਨ ਦੇ ਸ਼ੇਨਜੇਨ ਸ਼ਹਿਰ ਤੋਂ ਕੀਤੀ ਗਈ ਹੈ।ਇਹ ਕੋਰੋਨਾ ਵਾਇਰਸ ਜਿਵੇਂ ਇਨਸਾਨਾਂ ਦੇ ਲਈ ਘਾਤਕ ਸਾਬਤ ਹੋ ਰਿਹਾ ਹੈ ਉਥੇ ਕੁੱਤੇ ਬਿੱਲੀਆਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ।ਇਸ ਲਈ ਇਹ ਮੰਨਿਆ ਜਾ ਰਿਹਾ ਰਿਹਾ ਹੈ ਕਿ ਇਹਨਾਂ ਜਾਨਵਰਾਂ ਨੂੰ ਖਾਣ ਦੇ ਕਰਕੇ ਹੀ ਇਹ ਕੋਰੋਨਾ ਵਾਇਰਸ ਫੈਲ ਰਿਹਾ ਹੈ।
ਯਾਦ ਰਹੇ ਕਿ ਸੱਭ ਤੋਂ ਪਹਿਲਾ ਇਸ ਕੋਰੋਨਾ ਵਾਇਰਸ ਦਾ ਮਰੀਜ ਚੀਨ ਵਿਚ ਹੀ ਮਿਲਿਆ ਸੀ।ਜਿਸ ਚੀਨੀ ਡਾਕਟਰ ਨੇ ਸੱਭ ਤੋਂ ਪਹਿਲਾਂ ਇਸ ਕੋਰੋਨਾ ਵਾਇਰਸ ਦੀ ਸੂਚਨਾ ਦਿੱਤੀ ਸੀ ਉਹ ਖੁਦ ਡਾਕਟਰ ਕੋਰੋਨਾ ਵਾਇਰਸ ਦੇ ਕਾਰਨ ਇਸ ਦੁਨੀਆ ਤੋਂ ਹੀ ਚਲ ਵਸਿਆ।ਚੀਨ ਨੇ ਸ਼ੁਰੂ ਵਿਚ ਤਾਂ ਉਸ ਡਾਕਟਰ ਨੂੰ ਹੀ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।ਪਰ ਉਸ ਨੇ ਜੋ ਦੱਸਿਆ ਸੀ,ਉਹ ਨਾ ਕੇਵਲ ਸੱਚ ਸੀ ਹੁਣ ਤਾਂ ਦਹਿਸ਼ਤ ਵਿਚ ਹੀ ਬਦਲ ਗਿਆ ਹੈ।ਚੀਨ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੁਵੇਈ ਰਾਜ ਦੇ 3 ਕਰੋੜ ਲੋਕ ਦੋ ਮਹੀਨਿਆਂ ਤੋਂ ਆਪਣੇ ਘਰਾਂ ਵਿਚ ਨਜ਼ਰਬੰਦ ਬੈਠੇ ਹਨ,ਸ਼ਹਿਰਾਂ ਦੇ ਸ਼ਹਿਰ ਸੁੰਨੇ ਪਏ ਹਨ।ਕਿਉਕਿ ਘਰਾਂ ਤੋਂ ਬਾਹਰ ਨਾ ਨਿਕਲਣਾ ਅਤੇ ਕਿਸੇ ਦੇ ਨਾਲ ਸੰਪਰਕ ਨਾ ਬਣਾਉਣਾ ਵੀ ਇਕ ਕੋਰੋਨਾ ਵਾਇਰਸ ਦੀ ਰੋਕਥਾਮ ਦਾ ਸਹੀ ਤਰੀਕਾ ਹੈ।ਅੱਜ ਉਥੇ ਦੇ ਕਰੋੜਾ ਲੋਕ ਘਰਾਂ ਵਿਚ ਮੋਬਾਇਲ ਤੇ ਐਪ ਡਾਊਨਲੋਡ ਕਰਕੇ ਆਪਣਾ ਟਾਇਮ ਪਾਸ ਕਰ ਰਹੇ ਹਨ।ਦੂਸੇ ਪਾਸੇ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 2788 ਤੱਕ ਪਹੁੰਚ ਗਈ ਹੈ।ਇਹ ਸਿਲਸਿਲਾ ਅੱਜ ਤੱਕ ਲਗਾਤਾਰ ਚਲ ਰਿਹਾ ਹੈ।ਇਹ ਚੀਨੀ ਲੋਕਾ ਦੀ ਸਮਝਦਾਰੀ ਦਾ ਕਮਾਲ ਕਹਿ ਸਕਦੇ ਹਾਂ ਕਿ ਅਜੇ ਤੱਕ ਉਹਨਾਂ ਵਲੋਂ ਸਰਕਾਰ ਦੇ ਖਿਲਾਫ ਇਕ ਵੀ ਮਾੜਾ ਸ਼ਬਦ ਸੁਣਨ ਨੂੰ ਨਹੀ ਮਿਲਿਆ।ਸਾਡੇ ਭਾਰਤ ਵਿਚ ਸਰਕਾਰ ਨੇ ਕੋਰੋਨਾ ਵਾਇਰਸ ਦੇ ਰੋਕਥਾਮ ਦੇ ਲਈ ਕੁਝ ਉਪਾਇ ਤਾਂ ਜਰੂਰ ਕੀਤੇ ਹਨ ਪਰ ਏਥੇ ਮੁੱਦਾ ਕੋਰੋਨਾ ਵਾਇਰਸ ਤੋਂ ਜਿਆਦਾ ਸੰਪਰਦਾਇਕ ਹਿੰਸਾ ਦਾ ਜਿਆਦਾ ਹੈ।ਸ਼ਾਇਦ ਅਸੀ ਇਹ ਮੰਨ ਬੈਠੇ ਹਾਂ ਕਿ ਹਿਮਾਲਿਆ ਦੀ ਦੀਵਾਰ ਹੀ ਕੋਰੋਨਾ ਵਾਇਰਸ ਨੂੰ ਰੋਕ ਲਏਗੀ।
ਵਿਸ਼ਵ ਹੈਲਥ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਇਕ ਭਿਆਨਕ ਮੋੜ ਤੇ ਹੈ।ਇਸ ਨੂੰ ਅਜੇ ਤੱਕ ਘੋਰ ਭਿਆਨਕ ਬੀਮਾਰੀ ਘੋਸ਼ਿਤ ਨਹੀ ਕੀਤਾ।ਫਿਰ ਵੀ ਇਸ ਭਿਆਨਕ ਬੀਮਾਰੀ ਤੋਂ ਬਚਣ ਦੇ ਲਈ ਹਰ ਦੇਸ਼ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।ਕਿਉਕਿ ਇਸ ਕੋਰੋਨਾ ਵਾਇਰਸ ਦੀ ਕੋਈ ਹੱਦ ਨਹੀ ਹੈ ਕਿਉਕਿ ਹੁਣ ਤੱਕ 55 ਦੇਸ਼ ਇਸ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ।ਸਾਊਦੀ ਅਰਬ ਦੇ ਮੱਕਾ ਮਦੀਨਾ ਜਾਣ ਲਈ ਵੀ ਕਈ ਦੇਸ਼ਾਂ ਨੇ ਰੋਕ ਲਗਾ ਦਿੱਤੀ ਹੈ।ਜਪਾਨ,ਥਾਈਲੈਂਡ,ਈਰਨ ਆਦਿ ਵਰਗੇ ਦੇਸ਼ਾਂ ਨੇ ਤਾਂ ਸਕੂਲ ਕਾਲਜ ਵੀ ਅਣਮਿੱਥੇ ਸਮ੍ਹੇਂ ਲਈ ਬੰਦ ਕਰ ਦਿੱਤੇ ਹਨ।ਖੁਦ ਚੀਨੀ ਅਰਥ-ਵਿਵਸਥਾਂ ਵੀ ਡਗਮਗਾਉਣ ਲੱਗ ਪਈ ਹੈ।ਇਸ ਦਾ ਅਸਰ ਚੀਨੀ ਸਰਕਾਰ ਦੇ ਖਜਾਨੇ ਤੇ ਵੀ ਭਾਰੀ ਪੈ ਰਿਹਾ ਹੈ।ਭਾਰਤ ਵਿਚ ਇਸ ਦਾ ਅਸਰ ਦਵਾਈਆਂ ਵਾਲੇ ਬਜ਼ਾਰ ਤੇ ਜਿਆਦਾ ਹੋ ਰਿਹਾ ਹੈ ਕਿਉਕਿ ਆਰਗੈਨਿਕ ਦਵਾਈਆਂ ਬਣਾਉਣ ਦੇ ਲਈ ਅਸੀ ਕੱਚਾ ਮਾਲ (ਏਪੀਐਲ) ਚੀਨ ਤੋਂ ਹੀ ਮੰਗਵਾਉਦੇ ਹਾਂ।ਚੀਨ ਤੋਂ ਇਹ ਕੱਚਾ ਮਾਲ ਆਉਣਾ ਬੰਦ ਹੋ ਗਿਆ ਹੈ।ਕੋਰੋਨਾ ਵਾਇਰਸ ਦੇ ਤੇਜੀ ਨਾਲ ਫੈਲਣ ਨਾਲ ਹੈਰਾਨ ਕਰਨ ਵਾਲੇ ਕੁਝ ਹੋਰ ਸਵਾਲ ਵੀ ਸਾਹਮਣੇ ਆ ਰਹੇ ਹਨ ਕਿ ਆਖਰ ਇਹ ਜਾਨਲੇਵਾ ਵਾਇਰਸ ਫੈਲਿਆ ਕਿਵੇ ਹੈ?ਚੀਨੀ ਲੋਕ ਵੀ ਆਪਣੇ ਤਰੀਕੇ ਨਾਲ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਇਹਨਾਂ ਕੋਸ਼ਿਸ਼ਾਂ ਦੇ ਤਹਿਤ ਮਾਸਾਹਾਰ ਤੇ ਰੋਕ ਲਗਾਈ ਸਕਦੀ ਹੈ।ਵੈਸੇ ਚੀਨੀ ਕੀ ਖਾਦੇ ਹਨ,ਇਸ ਦੇ ਬਜਾਇ ਇਸ ਦਾ ਜਵਾਬ ਦੇਣਾ ਜਿਆਦਾ ਅਸਾਨ ਹੋ ਜਾਏਗਾ ਕਿ ਚੀਨੀਆ ਦਾ ਭੋਜਨ ਕੀ ਹੈ,ਚੀਨੀ ਕੀ ਨਹੀ ਖਾਂਦੇ?ਇਸ ਦੇ ਬਾਰੇ ਵਿਚ ਕਹਿਣਾ ਹੈ ਕਿ ਚੀਨੀ ਇਕ ਮੇਜ਼ ਨੂੰ ਛੱਡ ਕੇ ਸੱਭ ਕੁਝ ਖਾ ਜਾਂਦੇ ਹਨ,ਜਿੰਨਾ ਦੀਆਂ ਚਾਰ ਲੱਤਾਂ ਹੁੰਦੀਆਂ ਹਨ,ਜੋ ਉਡ ਸਕਦਾ ਹੈ ਇਹ ਸੱਭ ਉਹਨਾਂ ਦੇ ਭੋਜਨ ਦਾ ਹਿੱਸਾ ਬਣਦੇ ਹਨ।ਚੀਨ ਅਕਾਰ ਵਿਚ ਸਾਡੇ ਨਾਲੋ ਤਿੰਨ ਗੁਣਾਂ ਅਤੇ ਅਬਾਦੀ ਵਿਚ ਸਾਡੇ ਨਾਲੋ ਵੱਡਾ ਹੈ।ਉਝ ਚੀਨੀਆ ਦਾ ਮੁੱਖ ਭੋਜਨ ਚਾਵਲ ਤੇ ਨਿਊਡਲਸ ਹੈ।ਪਰ ਫਿਰ ਵੀ ਉਨਾਂ ਦੀਆਂ ਡਿੱਸ਼ਾਂ ਵਿਚ ਗਿਣੀਆਂ ਚੁਣੀਆਂ ਡਿੱਸ਼ਾਂ ਹੀ ਹਨ ਜਿੰਨਾਂ ਵਿਚ ਮਾਸ ਦੀ ਵਰਤੋਂ ਨਾ ਹੁੰਦੀ ਹੋਵੇ।ਜਿਸ ਤਰ੍ਹਾਂ ਐਲਰਜੀ ਵਿਚ ਡਾਕਟਰ ਅਲੱਗ-ਅਲੱਗ ਖਾਣ ਵਾਲੀਆਂ ਚੀਜ਼ਾਂ ਨੂੰ ਬੰਦ ਕਰਕੇ ਦੇਖਦੇ ਹਨ ਕਿ ਕਿਹੜੀ ਚੀਜ਼ ਨਾਲ ਅਲੈਰਜੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਹੀ ਚੀਨ ਨੇ ਅਲੱਗ-ਅਲੱਗ ਮਾਸਾਹਾਰ ਚੀਜ਼ਾਂ ਨੂੰ ਖਾਣ ਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਚੈਕ ਹੋ ਸਕੇ ਕਿ ਕਿਹੜੇ ਪ੍ਰਾਣੀ ਤੋਂ ਇਹ ਵਾਇਰਸ ਫੈਲਦਾ ਹੈ।ਸ਼ੁਰੂ-ਸ਼ੁਰੂ ਵਿਚ ਇਕ ਖਬਰ ਬੜੀ ਜੋਰ ਨਾਲ ਫੈਲੀ ਸੀ ਕਿ ਕੋਰੋਨਾ ਵਾਇਰਸ ਚਮਗਿੱਦੜ ਖਾਣ ਨਾਲ ਫੈਲ ਰਿਹਾ ਹੈ,ਇਸ ਤੋਂ ਬਾਅਦ ਚੀਨ ਦੇ ਕਈ ਇਲਾਕਿਆਂ ਵਿਚ ਚਮਗਿੱਦੜ ਖਾਣ ਤੇ ਪਾਬੰਧੀ ਲਗਾ ਦਿੱਤੀ ਗਈ ,ਚੀਨ ਵਿਚ ਚਮਗਿੱਦੜ ਦਾ ਸੂਪ ਕਾਫੀ ਮਾਤਰਾ ਵਿਚ ਪੀਤਾ ਜਾਂਦਾ ਹੈ,ਚਮਗਿੱਦੜ ਦੇ ਸੂਪ ਨੂੰ ਚੀਨੀ ਲੋਕ ਬਹੁਤ ਪਸੰਦ ਕਰਦੇ ਹਨ।ਇਸ ਤੋਂ ਇਲਾਵਾ ਘੋੜੇ ਦਾ ਮਾਸ,ਸੂਰ ਦਾ ਮਾਸ ਤੇ ਚਿਕਨ ਵੀ ਖੂਬ ਖਾਇਆ ਜਾਂਦਾ ਹੈ।ਪੰਛੀਆਂ ਵਿਚ ਕਬੂਤਰ,ਬਟੇਰ,ਬਤਖ,ਗੀਜ਼(ਹੰਸ ਵਰਗਾ ਪੰਛੀ)ਆਦਿ ਚੀਨੀਆ ਦਾ ਮਨਪਸੰਦ ਖਾਣਾ ਹੈ।
ਪਰ ਚੀਨ ਤੇ ਕੁਝ ਪੂਰਬੀ ਏਸ਼ੀਆਈ ਇਲਾਕਿਆ ਵਿਚ ਕੁੱਤੇ ਸਿਰਫ ਖਾਣ ਵਾਸਤੇ ਰੱਖੇ ਜਾਂਦੇ ਹਨ।ਜਿੰਨਾਂ ਨੂੰ ਕੁਝ ਦੇਰ ਪਿੱਛੋ ਕੱਟ ਕੇ ਖਾਇਆ ਜਾਦਾ ਹੈ,ਚੀਨ ਵਿਚ ਤਾਂ ਕੁੱਤੇ ਬਿੱਲੀ ਆਪਸ ਵਿਚ ਲੜਣ ਤੋਂ ਪਹਿਲਾਂ ਹੀ ਉਨਾਂ ਦੇ ਢਿੱਡ ਵਿਚ ਚਲੇ ਜਾਂਦੇ ਹਨ।ਚੀਨ ਦੇ ਕਈ ਸ਼ਹਿਰਾਂ ਵਿਚ ਡਾਗ ਮੀਟ ਬਜ਼ਾਰ ਸ਼ਪੈਸਲ ਬਣੇ ਹੋਏ ਹਨ। ਹੁਣੇ-ਹੁਣੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਸ਼ੇਨਜੇਨ ਸ਼ਹਿਰ ਵਿਚ ਹੁਣ ਕੁੱਤੇ ਬਿੱਲੀਆਂ ਸਿਰਫ ਪਾਲਤੂ ਜਾਨਵਰ ਹੀ ਹੋਣਗੇ,ਇਨਾਂ ਪਾਲਤੂ ਜਾਨਵਰਾਂ ਨੂੰ ਖਾਣ ਤੇ ਪਾਬੰਧੀ ਜਾਰੀ ਰਹੇਗੀ।ਚੀਨ ਵਿਚ ਕੁੱਤੇ ਬਿੱਲੀਆਂ ਦੇ ਮਾਸ ਦਾ ਬਜ਼ਾਰ ਕਿੰਨਾ ਵੱਡਾ ਹੈ ਇਸ ਦਾ ਅੰਦਾਜ਼ਾ ਤੁਸੀ ਇਸ ਤੋਂ ਲਗਾ ਸਕਦੇ ਹੋ ਕਿ ਇਸ ਦੇਸ਼ ਵਿਚ 17 ਹਜ਼ਾਰ ਤੋਂ ਜਿਆਦਾ ਡਾਗ ਫਾਰਮ ਹਨ।ਏਥੇ ਬੱਕਰੇ ਦੇ ਬੱਚੇ ਨਾਲੋ ਕੁੱਤੇ ਦੇ ਬੱਚੇ ਨੂੰ ਪਾਲਣ ਦੀ ਜਿਆਦਾ ਚਿੰਤਾ ਕਰਦੇ ਹਨ।ਇਕ ਅਨੁਮਾਨ ਦੇ ਮੁਤਾਬਕ ਚੀਨ ਵਿਚ ਹਰ ਸਾਲ ਇਕ ਕਰੋੜ ਕੁੱਤੇ ਤੇ ਚਾਲੀ ਹਜਾਰ ਬਿੱਲੀਆਂ ਸਿਰਫ ਖਾਣ ਵਾਸਤੇ ਹੀ ਕੱਟੀਆਂ ਜਾਦੀਆਂ ਹਨ।ਚੀਨੀਆਂ ਨੂੰ ਕੁੱਤੇ ਖਾਣਾ ਸਦੀਆਂ ਤੋਂ ਪਸੰਦ ਹੈ ਇਸ ਦਾ ਇਤਿਹਾਸ 3700 ਸਾਲ ਪੁਰਾਣਾ ਚਲਿਆ ਆ ਰਿਹਾ ਹੈ।ਪਰ ਚੀਨ ਵਿਚ ਕੌਮਨਿਸਟ ਕ੍ਰਾਤੀ ਦੀ ਲਹਿਰ ਨੇ ਕੁਤੇ ਦਾ ਮਾਸ ਖਾਣਾ ਪੂੰਜੀਪਤੀਆਂ ਦੀ ਖੁਰਾਕ ਦੱਸਿਆ।ਜਿਸ ਨਾਲ ਬਹੁਤ ਸਾਰੇ ਕੁੱਤਿਆਂ ਦੀ ਜਾਨ ਬਚ ਗਈ।ਪਰ ਇਹ ਸਿਲਸਿਲਾ ਵੀ ਜਿਆਦਾ ਦੇਰ ਨਾ ਚੱਲਿਆ ਤਾਂ ਉਸ ਤੋਂ ਬਾਅਦ ਕੁੱਤਿਆਂ ਦੀ ਮੰਗ ਫਿਰ ਤੋਂ ਜੋਰ ਫੜਣ ਲੱਗੀ।ਕਈ ਲੋਕਾ ਦਾ ਕਹਿਣਾ ਹੈ ਕਿ ਕੁੱਤੇ ਪੂਰੇ ਚੀਨ ਵਿਚ ਨਹੀ ਖਾਏ ਜਾਂਦੇ,ਕਈ ਇਲਾਕਿਆਂ ਵਿਚ ਸੱਪ,ਚੂਹੇ,ਡੱਡੂ,ਖਰਗੋਸ਼ ਆਦਿ ਵੀ ਖਾਣਾ ਪਸੰਦ ਕਰਦੇ ਹਨ।ਇਸ ਤੋਂ ਇਲਾਵਾ ਸੀ ਫੂਡ ਤਾਂ ਖਾਂਦੇ ਹੀ ਹਨ।ਵੈਸੇ ਚੀਨੀ ਲੋਕ ਦਿਨ ਵਿਚ ਤਿੰਨ ਵਾਰ ਖਾਣਾ ਖਾਂਦੇ ਹਨ।ਪਰ ਚੀਨ ਵਿਚ ਸ਼ਾਕਾਹਾਰੀਆਂ ਦਾ ਦਾਇਰਾ ਬਹੁਤ ਛੋਟਾ ਹੈ।ਸ਼ਾਕਾਹਾਰ ਬਾਂਸ ਦੀਆਂ ਕਰੂਬਲਾਂ,ਗਾਜ਼ਰ ਮਸ਼ਰੂਮ ਆਦਿ ਖਾ ਕੇ ਬਹੁਤ ਖੁਸ਼ ਰਹਿੰਦੇ ਹਨ।
ਜਾਹਰ ਹੈ ਕਿ ਜਦ ਚੀਨ ਵਿਚ ਮਾਸਾਹਾਰ ਦੀ ਏਨੀ ਵਰਾਇਟੀ ਹੈ ਤਾਂ ਕੋਰੋਨਾ ਵਾਇਰਸ ਕਿਸ ਦੇ ਨਾਲ ਫੈਲ ਰਿਹਾ ਹੈ,ਇਸ ਦਾ ਪਤਾ ਲਗਾਉਣਾ ਉਨਾ ਹੀ ਔਖਾ ਹੈ ਜਿੰਨਾਂ ਆਪਾ ਣੇ ਲਈ ਚੀਨੀ ਭਾਸ਼ਾਂ ਸਿੱਖਣਾ।ਇਕ ਥਿਊਰੀ ਇਹ ਵੀ ਚਲ ਰਹੀ ਹੈ ਕਿ ਭਾਰਤ ਦੇ ਲੋਕ ਸਿਰਫ ਸ਼ਾਕਾਹਾਰੀ ਹੋਣ ਕਰਕੇ ਕੋਰੋਨਾ ਵਾਇਰਸ ਤੋਂ ਬਚੇ ਹੋਏ ਹਨ।ਇਸ ਗੱਲ ਵਿਚ ਕਿੰਨਾਂ ਦਮ ਹੈ ਕਿ ਨਹੀ,ਇਹ ਤਾਂ ਬਾਅਦ ਵਿਚ ਹੀ ਪਤਾ ਚਲੇਗਾ।ਇਹ ਵੀ ਪਤਾ ਲੱਗਿਆ ਹੈ ਕਿ ਚੀਨ ਦੇ ਕੇਂਟਲ ਇਲਾਕੇ ਵਾਲੇ ਸੱਭ ਕੁਝ ਖਾਈ ਜਾ ਰਹੇ ਹਨ।
ਪੇਸ਼ਕਸ਼:-ਅਮਰਜੀਤ ਚੰਦਰ ਲੁਧਿਆਣ 9417600014