ਸ਼ਾਮਚੁਰਾਸੀ, (ਚੁੰਬਰ) – ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਨਿੱਝਰਾਂ ਵਿਖੇ ਚੋਰਾਂ ਵਲੋਂ ਮਿਡ ਡੇ ਮੀਲ ਦਾ ਰਾਸ਼ਨ ਅਤੇ ਸਿਲੰਡਰ ਚੋਰੀ ਕਰ ਲੈਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਜੇ ਆਨੰਦ ਮੇਨਕਾ ਅਤੇ ਸਟਾਫ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸਕੂਲ ਖੋਲ੍ਹਣ ਤੇ ਇਸ ਚੋਰੀ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੇਖਿਆ ਕਿ ਸਕੂਲ ਦੀ ਰਸੋਈ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਅੰਦਰੋਂ ਦੋ ਗੈਲ ਸਿਲੰਡਰ, ਰਾਸ਼ਨ ਅਤੇ ਬਰਤਨ ਆਦਿ ਚੋਰੀ ਕਰ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਸਕੂੁਲ ਦੇ ਦਫ਼ਤਰ ਅਤੇ ਹੋਰ ਕਮਰਿਆਂ ਦੇ ਜਿੰਦੇ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਗਈ ਹੈ।
HOME ਪੰਡੋਰੀ ਨਿੱਝਰਾਂ ਸਕੂਲ ’ਚ ਚੋਰੀ