ਚੱਕੋਵਾਲ ਵਿਖੇ ਵਿਸ਼ਵ ਸੁਨਣ ਦਿਵਸ ਸਬੰਧੀ ਸੈਮੀਨਾਰ

ਕੈਪਸ਼ਨ - ਚੱਕੋਵਾਲ ਵਿਖੇ ਮਨਾਏ ਗਏ ਵਿਸ਼ਵ ਸੁਣਨ ਦਿਵਸ ਸਬੰਧੀ ਕਰਵਾਏ ਪ੍ਰੋਗਰਾਮ ਦੀਆਂ ਝਲਕੀਆਂ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਡੈਫਨੈਂਸ ਅਧੀਨ ਅੱਜ ਵਿਸ਼ਵ ਸੁਣਨ ਦਿਵਸ ਪੀ ਐਚ ਸੀ ਚੱਕੋਵਾਲ ਵਿਖੇ ਡਾ. ਓ ਪੀ ਗੋਜਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਦੌਰਾਨ ਕੰਨਾਂ ਦੀਆਂ ਹੋਣ ਵਾਲੀਆਂ ਸਮੱਸਿਆਵਾਂ ਅਤੇ ਇਨ੍ਹਾਂ ਤੋਂ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਹ ਕੈਂਪ ਦੋ ਹਫ਼ਤੇ ਲਈ ਜਾਗੂਕਤਾ ਪੰਦਰਵਾੜੇ ਦੇ ਤਹਿਤ ਮਨਾਇਆ ਜਾਵੇਗਾ। ਡਾ. ਕਪਿਲ ਸ਼ਰਮਾ ਏ ਐਮ ਓ ਨੇ ਵੀ ਕੰਨਾਂ ਦੀ ਦੇਖਭਾਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਾ. ਸੁਰਿੰਦਰ ਕੁਮਾਰ, ਡਾ. ਕਰਤਾਰ ਸਿੰਘ ਬੀ ਈ ਈ ਰਮਨਦੀਪ ਕੌਰ, ਐਲ ਐਚ ਵੀ ਕਿਸ਼ਨਾ ਰਾਣੀ, ਅਕਾਊੁਂਟੈਂਟ ਅਜੇ ਕੁਮਾਰਾ, ਸਟਾਫ ਨਰਸ ਅਲਕਾ ਤੇ ਮਨਪ੍ਰੀਤ ਕੌਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Previous articleਪੰਡੋਰੀ ਨਿੱਝਰਾਂ ਸਕੂਲ ’ਚ ਚੋਰੀ
Next articleਸਚਿੱਤਰ ਅਤੇ ਮਹੱਤਵਪੂਰਨ