ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਲਏ 13 ਨੁਕਾਤੀ ਫੈਸਲਿਆਂ ਨਾਲ ਪਾਰਟੀ ਮਜ਼ਬੂਤ ਹੋਵੇਗੀ: ਬੋਬੀ ਬੋਲਾ
ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ)ਘਨੌਲੀ : ਬੀਤੇ ਦਿਨੀਂ ਪਿੰਡ ਮਲਿਕਪੁਰ ਦੇ ਕੇਸੁਰਪਾਲਜ ਹੋਟਲ ਵਿਖੇ ਸੁਖਇੰਦਰਪਾਲ ਸਿੰਘ ਬੋਬੀ ਬੋਲਾ ਨੂੰ ਮਿਲਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਸਿੰਘ ਦਾ ਸ. ਬੋਲਾ ਨੇ ਡਾ. ਦਲਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਵਿਚਾਰ ਵਟਾਂਦਰੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਲਏ ਗਏ 13 ਨੁਕਾਤੀ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਉਨ੍ਹਾਂ ਸ. ਚੀਮਾ ਨੂੰ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ ਦੇ ਫੈਸਲੇ ਨਾਲ ਨੌਜਵਾਨ ਪੀੜੀ ਦੀ ਸ਼ਮੂਲੀਅਤ ਸ਼੍ਰੋਮਣੀ ਅਕਾਲੀ ਦਲ ‘ਚ ਵੱਡੀ ਪੱਧਰ ‘ਤੇ ਵਧੇਗੀ। ਇਸਦੇ ਨਾਲ ਹੀ ਪਾਰਲੀਮਾਨੀ ਬੋਰਡ ਹੋਵੇਗਾ ਜੋ ਪਾਰਟੀ ਪ੍ਰਧਾਨ ਨੂੰ ਅਹਿਮ ਮੁੱਦਿਆਂ/ਮਸਲਿਆਂ ‘ਤੇ ਫ਼ੈਸਲੇ ਲੈਣ ਲਈ ਆਪਣੀਆਂ ਸਿਫ਼ਾਰਿਸ਼ਾਂ ਕਰੇਗਾ। ਜੋ ਕਿ ਪਾਰਟੀ ਵਾਸਤੇ ਬਹੁਤ ਮਹੱਤਵਪੂਰਨ ਸਿੱਧ ਹੋਵੇਗਾ। ਇਸਦੇ ਨਾਲ ਹੀ ਇੱਕ ਪਰਿਵਾਰ ਨੂੰ ਇੱਕ ਟਿਕਟ ਅਤੇ ਇੱਕ ਚੋਣ ਦੇ ਫੈਸਲੇ ਨਾਲ ਪਾਰਟੀ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਮਜ਼ਬੂਤ ਹੋਣਗੀਆਂ। ਇਸੇ ਤਰੀਕੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਦੇ ਨਾਲ ਨਾਲ ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਹੁਦਿਆਂ ‘ਤੇ ਚੇਅਰਮੈਨੀਆਂ ਸਿਰਫ਼ ਪਾਰਟੀ ਵਰਕਰਾਂ ਨੂੰ ਦੇਣ ਦੇ ਫੈਸਲੇ ਨਾਲ ਪਾਰਟੀ ਵਰਕਰਾਂ ਦਾ ਮਾਣ ਸਨਮਾਨ ਹੋਵੇਗਾ ਤੇ ਵਰਕਰਾਂ ਵਿੱਚ ਆਤਮ ਵਿਸ਼ਵਾਸ ਵਧੇਗਾ।
ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਅਹੁਦਿਆਂ ਲਈ ਨਾ ਵਿਚਾਰਨ ਦਾ ਫੈਸਲਾ ਵੀ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦੇ ਚੋਣ ਲੜਨ ’ਤੇ ਰੋਕ ਦੇ ਫੈਸਲੇ ਨਾਲ ਇਹ ਜਥੇਦਾਰ ਸਿਰਫ ਪਾਰਟੀ ਵਾਸਤੇ ਕੰਮ ਕਰਨ ਲਈ ਆਜ਼ਾਦ ਹੋਣਗੇ। ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਸਿੱਖ ਅਹੁਦੇਦਾਰ ਸਾਬਤ ਸੂਰਤ ਸਿੱਖ ਹੋਣ ਦੇ ਫੈਸਲੇ ਨਾਲ਼ ਪਾਰਟੀ ਆਪਣੇ ਮੂਲ ਆਧਾਰ ਨਾਲ ਵਿਆਪਕ ਪੱਧਰ ’ਤੇ ਜੁੜੇਗੀ। ਉਨ੍ਹਾਂ ਤੇਰਾਂ ਨੁਕਾਤੀ ਪ੍ਰੋਗਰਾਮ ਦੇ ਲਈ ਸੁਖਬੀਰ ਸਿੰਘ ਬਾਦਲ ਦਾ ਅਤੇ ਡਾਕਟਰ ਦਲਜੀਤ ਸਿੰਘ ਚੀਮਾਂ ਦਾ ਧੰਨਵਾਦ ਕੀਤਾ।