ਹੈੱਡ ਟੀਚਰ ਤੋਂ ਪਦ ਉੱਨਤ ਹੋ ਕੇ ਬਤੌਰ ਸੈਂਟਰ ਹੈਡ ਟੀਚਰ ਬਣੇ ਸੰਤੋਖ਼ ਸਿੰਘ ਮੱਲ੍ਹੀ ਨੇ ਅਹੁਦਾ ਸੰਭਾਲਿਆ

“ਕਿਹਾ, ਉਹ ਆਪਣੀ ਡਿਊਟੀ ਅਤੇ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ “

ਕਪੁਰਥਲਾ (ਸਮਾਜ ਵੀਕਲੀ) ( ਕੌੜਾ )-ਜਿਲ੍ਹਾਂ ਸਿੱਖਿਆ ਅਫਸਰ (ਐ.ਸਿ) ਕਪੂਰਥਲਾ ਸ. ਜਗਵਿੰਦਰ ਸਿੰਘ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ) ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਹੈੱਡ ਟੀਚਰ ਤੋਂ ਬਤੌਰ ਸੈਂਟਰ ਹੈੱਡ ਬਣੇ ਸੰਤੋਖ ਸਿੰਘ ਮੱਲ੍ਹੀ ਨੇ ਅੱਜ ਸੈਂਟਰ ਸਕੂਲ਼ ਭਾਣੋ ਲੰਗਾ( ਕਪੁਰਥਲਾ- 1) ਵਿਖੇ ਬੀ ਪੀ ਈ ਓ ਮਸੀਤਾਂ ਭੁਪਿੰਦਰ ਸਿੰਘ, ਬੀ ਪੀ ਈ ਓ ਕਪੁਰਥਲਾ – 1 ਰਾਜੇਸ਼ ਕੁਮਾਰ, ਅਧਿਆਪਕ ਦਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ, ਲਕਸ਼ਦੀਪ ਸ਼ਰਮਾ, ਅਨਿਲ ਕੁਮਾਰ ਸ਼ਰਮਾ, ਸਟੇਟ ਐਵਾਰਡੀ ਰੌਸ਼ਨ ਖੈੜਾ, ਸੁਪਰਡੈਂਟ ਹਰਬੰਸ ਸਿੰਘ ਘਾਰੂ, ਸਾਬਕਾ ਸੈਂਟਰ ਹੈਡ ਟੀਚਰ ਅਮਰਜੀਤ ਕੋਮਲ, ਸੈਂਟਰ ਹੈਡ ਟੀਚਰ ਜੈਮਲ ਸਿੰਘ, ਨਰਿੰਦਰਜੀਤ ਸਿੰਘ ਗਿੱਲ, ਦੀਪਕ ਆਨੰਦ, ਡੀ ਟੀ ਐੱਫ ਆਗੂ ਜਯੋਤੀ ਮਹਿੰਦਰੂ, ਐੱਸ ਡੀ ਓ ਇੰਜ ਗੁਰਨਾਮ ਸਿੰਘ ਬਾਜਵਾ, ਸਰਪੰਚ ਰਸ਼ਪਾਲ ਸਿੰਘ ਚਾਹਲ, ਪ੍ਰਿੰਸੀਪਲ ਡਾ ਧਿਆਨ ਸਿੰਘ ਭਗਤ, ਬਲਜੀਤ ਕੌਰ, ਸੀ ਐੱਚ ਟੀ ਪਰਮਿੰਦਰ ਕੌਰ, ਲੈਕ: ਰਣਜੀਤ ਕੌਰ ਅਟਵਾਲ, ਲੈਕ: ਬਲਦੇਵ ਸਿੰਘ ਸਿੱਧੂ, ਲੈਕ: ਸੁਰਿੰਦਰ ਸਿੰਘ ਚੀਦਾ, ਲੈਕ: ਸੁਰਜੀਤ ਸਿੰਘ ਥਿੰਦ, ਲੈਕ: ਮਨਜੀਤ ਸਿੰਘ ਥਿੰਦ, ਸੀ ਐੱਚ ਟੀ ਰੇਸ਼ਮ ਸਿੰਘ, ਸੀ ਐਚ ਟੀ ਗੁਰਵਿੰਦਰ ਸਿੰਘ, ਸੀ ਐਚ ਟੀ ਮੀਨਾਕਸ਼ੀ ਸ਼ਰਮਾ, ਹਰਜਿੰਦਰ ਸਿੰਘ ਢੋਟ , ਰਾਜਿੰਦਰ ਸਿੰਘ ਥਿੰਦ, ਹਰਮਿੰਦਰ ਸਿੰਘ ਜੋਸਨ, ਰਾਜੂ ਜੈਨਪੁਰੀ, ਭਾਗ ਸਿੰਘ, ਸੁਖਚੈਨ ਸਿੰਘ, ਬਲਜੀਤ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਆਪਣਾ ਅਹੁਦਾ ਸੰਭਾਲਿਆ।

ਇਸ ਤੋਂ ਪਹਿਲਾਂ ਹੈੱਡ ਮਾਸਟਰ ਸ਼ਾਮ ਕੁਮਾਰ, ਰੁਪਿੰਦਰ ਕੌਰ, ਰਿਤੂ ਬਾਲਾ, ਬਲਜਿੰਦਰ ਸਿੰਘ ਸਿੱਧੂ, ਮਨਜੀਤ ਸਿੰਘ, ਪਰਮਜੀਤ ਕੌਰ, ਸੰਤੋਸ਼ ਕੁਮਾਰੀ, ਸੁਨੀਤਾ ਰਾਣਾ, ਨਵਤੇਜ ਕੌਰ, ਸੁਪ੍ਰੀਤ ਕੌਰ, ਕੁਲਵਿੰਦਰ ਸਿੰਘ , ਰਣਜੀਤ ਸਿੰਘ ਚਾਹਲ, ਅਮਰਜੀਤ ਸਿੰਘ ਬਾਬਾ, ਹਰਜਿੰਦਰ ਹੈਰੀ, ਸੰਦੀਪ ਸਿੰਘ, ਹਰਨੇਕ ਸਿੰਘ, ਪਰਮਜੀਤ ਲਾਲ, ਗੁਰਮੇਲ ਸਿੰਘ ਚਾਹਲ, ਬੂਟਾ ਸਿੰਘ ਚਾਹਲ ਆਦਿ ਨੇ ਨਵ ਨਿਯੁਕਤ ਸੈਂਟਰ ਹੈਡ ਟੀਚਰ ਸੰਤੋਖ਼ ਸਿੰਘ ਮੱਲ੍ਹੀ ਅਤੇ ਅਮਰਜੀਤ ਕੌਰ ਮੱਲ੍ਹੀ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਓਹਨਾਂ ਦਾ ਸਵਾਗਤ ਕੀਤਾ। ਹਾਜ਼ਰੀਨ ਨੂੰ ਸੰਤੋਖ਼ ਸਿੰਘ ਮੱਲ੍ਹੀ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਨੇ ਡਰਾਇਵਰ ਸਮੇਂਤ ਕੀਤਾ ਆਤਮ ਸਮਰਪਣ
Next articleਸਾਹਿਤ ਸਭਾਵਾਂ ਵਲੋਂ ਉਰਦੂ ਦੀਆਂ ਕਲਾਸਾਂ ਲਾਉਣ ਲਈ ਦਿੱਤਾ ਮੰਗ ਪੱਤਰ