ਗ਼ਜ਼ਲ

(ਸਮਾਜ ਵੀਕਲੀ)

ਮਾਰੂਥਲ ਜਿਹਾ ਸਾਂ ਮੈਂ, ਲਈਆਂ ਲਾਵਾਂ ਹਵਾਵਾਂ ਨਾਲ਼
ਨਾਲ ਲੈ ਉੱਡੀਆਂ ਐਪਰ ਬੜੇ ਸੁੱਟਿਆ ਚਾਵਾਂ ਨਾਲ !

ਭਰੀ ਉਡਾਰੀ ਬੱਦਲਾਂ ਤੋਂ ਉੱਚੀ , ਹੋਸ਼ ਜਦ ਆਈ
ਆਪਣੀ ਹੋਂਦ ਸੀ ਭੁੱਲਿਆ, ਟੁੱਟੀ ਸਾਂਝ ਛਾਵਾਂ ਨਾਲ !

ਬੜਾ ਤੜਫਾਉਂਦੀ ਲੰਮੀ ਰਾਤ ਤਨਹਾਈ ਦੀ ਜਦ
ਹਾੜੇ ਕੱਢ ਕੱਢ ਆਵੇ ਨੀਂਦ, ਬਿਰਹਾ ਪਾਵਾਂ ਨਾਲ!

ਲੁਕਿਆ ਬੜਾ ਰਵਿੰਦਰ ਲੱਭ ਲਿਆ, ਸਦਾ ਪੈੜਾਂ ਤੋਂ
ਰਿਸਦੇ ਜਖਮਾਂ ਦੀ ਯਾਰੀ, ਕਦ ਰਹੀ ਕਾਵਾਂ ਨਾਲ !

ਸਿੰਘ ਰਵਿੰਦਰ!
ਫ਼ਤਹਿਗੜ੍ਹ ਸਾਹਿਬ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਟੜਤਾ
Next articleਧੀਆਂ ਦਾ ਬਾਪ ਧੀ ਅੱਗੇ ਹਾਰਿਆ