ਕੱਟੜਤਾ

(ਸਮਾਜ ਵੀਕਲੀ)

ਹਿੰਦੂ  ਤੋਂ  ਸਿੱਖ  ਬਣ   ਜਾਵੀਂ
ਤੇਰੇ  ਨਾਂ  ਦੇ  ਝੰਡੇ  ਗੱਡਣਗੇ

ਜੇਕਰ ਬਣੇਗਾ  ਸਿੱਖ ਤੋਂ ਹਿੰਦੂ
ਤਾਂ ਰੱਜ ਕੇ  ਗਾਲ੍ਹਾਂ  ਕੱਢਣਗੇ

ਜਿਨ੍ਹਾਂ ਮੂੰਹ ਨਾ ਖੋਲ੍ਹਿਆ ਜਾਵੇ
ਉਨ੍ਹਾਂ  ਮੂੰਹ  ਫਿਰ    ਅੱਡਣਗੇ

ਇਕ ਬੰਦੇ ਨੂੰ ਚਾਰ ਬੰਦੇ ਫਿਰ
ਲੰਮਾ    ਪਾ   ਕੇ      ਵੱਢਣਗੇ

ਕੱਟੜਤਾ   ਬੜੀ  ਕੌੜੀ   ਹੁੰਦੀ
ਸਮਝਾ  ਕੇ  ਬਿੰਦਰਾ ਛੱਡਣਗੇ

ਬਿੰਦਰ ਸਾਹਿਤ (ਇਟਲੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -84
Next articleਗ਼ਜ਼ਲ