ਕਵਿਤਾ

(ਸਮਾਜ ਵੀਕਲੀ)

ਦੁਨੀਆ ਚੁਸਤ ਚਲਾਕ ਬੜੀ ਵਧ ਗਈ ਹੁਸ਼ਿਆਰੀ!
ਉਹ ਕਾਹਦੇ “ਸੱਜਣ” ਨੇ, ਸੀਨੇ ਫੇਰ ਜਾਂਦੇ, ਜੋ ਆਰੀ!
ਉਂਞ ਕਹਿੰਦੇ ਤੇਰੇ ਹਾਂ “ਮਨ” ਵਿੱਚ ਰੱਖੀ ਫਿਰਦੇ ਖੋਟਾਂ!
ਸਭ ਲੋਕ ਦਿਖਾਵਾ ਏ ਯਾਰੀ ਚੱਲਦੀ ਨਾਲ ਹੁਣ ਨੋਟਾਂ!

ਧੋਖੇ,ਬੇਵਫਾਈਆਂ ਨੇ ਇੱਕ ਨੂੰ ਛੱਡ, ਦੂਜੇ ਨਾਲ ਲਾ ਲੈ!
ਦਮ ਜੇਭ ਚ ਚਾਹੀਦੇ ਪੈਦੇ “ਫਰਕ” ਕੋਈ ਨੀ ਵਾਹਲੇ!
ਸਭ ਤੇਰੇ ਹੋ ਜਾਣੇ, ਜੇ ਕੋਲੇ ਕੈਸ਼ ਗੁਲਾਬੀ ਮੋਟਾ!
ਸਭ ਲੋਕ ਦਿਖਾਵਾ ਏ, ਯਾਰੀ ਚੱਲਦੀ ਨਾਲ ਹੁਣ ਨੋਟਾਂ!

ਬਾਈ ਜਦੋ “ਮਾੜੇ” ਚੱਲਦੇ ਆ, ਕੋਈ ਨੇੜੇ ਨਾ ਖੜਦੇ!
ਕਿਤੇ ਮੱਥੇ ਨਾ ਲੱਗ ਜਾਏ ਦੂਰੋ ਲੰਘ ਜਾਣਗੇ ਡਰਦੇ!
ਕੌਣ ਪੁੱਛਦਾ “ਕੁੱਲੀਆਂ” ਨੂੰ ਲੋਕੀ ਭਾਲਦੇ ਪੱਕਾ ਕੋਠਾ!
ਸਭ ਲੋਕ ਦਿਖਾਵਾ ਏ ਯਾਰੀ ਚੱਲਦੀ ਨਾਲ ਹੁਣ ਨੋਟਾਂ!

ਕੌਣ ਚੁੱਕਦਾ “ਡਿੱਗਿਆ” ਨੂੰ, ਨਾ ਕੋਈ ਕਲਾਮਾਂ ਕਰਦੇ!
ਗੁੱਡੀ ਚੜਦੀ ਦੇਖ “ਸੁੱਖੀ” ਐਥੇ ਸਭ ਸਲਾਮਾਂ ਕਰਦੇ!
ਨਲ੍ਹੋਟੀ ਵਾਲਿਆ” ਹੁਣ “ਲੋਕੀ” ਦਿਲ ਤੇ ਮਾਰਦੇ ਚੋਟਾਂ!
ਸਭ ਲੋਕ ਦਿਖਾਵਾ ਏ, ਯਾਰੀ ਚੱਲਦੀ ਨਾਲ ਹੁਣ ਨੋਟਾਂ!

ਸੁੱਖੀ ਨਲ੍ਹੋਟੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗੀਤ