ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਸਥਾਨਕ ਵਿਕਾਸ ਦੇ ਮੁੱਦਿਆਂ ’ਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਭਾਸ਼ਾ ’ਤੇ ਕਾਬੂ ਰੱਖਣਾ ਜ਼ਰੂਰੀ ਹੈ। ਸ੍ਰੀ ਪਾਸਵਾਨ ਦਾ ਇਹ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭੜਕਾਊ ਤਕਰੀਰਾਂ ਕਾਰਨ ਚੋਣ ਕਮਿਸ਼ਨ ਨੇ ਕੁੱਝ ਭਾਜਪਾ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਸੀ।
ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਸ੍ਰੀ ਪਾਸਵਾਨ ਨੇ ਕਿਹਾ, ‘‘ਬਿਹਾਰ ਵਿੱਚ ਕੌਮੀ ਜਮਹੂਰੀ ਗੱਠਜੋੜ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਏਗਾ ਕਿਉਂਕਿ ਵਿਰੋਧੀ ਧਿਰ ਇਕ ਡੁੱਬਦਾ ਹੋਇਆ ਬੇੜਾ ਹੈ। ਲੋਕ ਜਨਸ਼ਕਤੀ ਪਾਰਟੀ ਮਜ਼ਬੂਤੀ ਨਾਲ ਐੱਨਡੀਏ ਦੇ ਨਾਲ ਹੈ। ਮੈਂ ਹਮੇਸ਼ਾਂ ਕਿਹਾ ਹੈ ਕਿ ਸੜਕ ’ਤੇ ਸਿਰਫ਼ ਉਹੀ ਜਾਨਵਰ ਮਰਦਾ ਹੈ ਜੋ ਇਹ ਫ਼ੈਸਲਾ ਨਹੀਂ ਲੈ ਸਕਦਾ ਕਿ ਖੱਬੇ ਜਾਣਾ ਹੈ ਜਾਂ ਸੱਜੇ। ਜਿੱਥੋਂ ਤੱਕ ਨਿਤੀਸ਼ ਕੁਮਾਰ ਜੀ ਦਾ ਸਵਾਲ ਹੈ, ਮੈਂ ਨਹੀਂ ਸੋਚਦਾ ਕਿ ਉਹ ਕਿਧਰੇ ਹੋਰ ਜਾਣਗੇ।’’
INDIA ਬਿਹਾਰ ਚੋਣਾਂ ਵਿੱਚ ਭਾਸ਼ਾ ’ਤੇ ਕਾਬੂ ਰੱਖਣਾ ਜ਼ਰੂਰੀ: ਪਾਸਵਾਨ