ਬਜਟ ਪੇਸ਼ ਕਰਦਿਆਂ ਕਾਨੂੰਨ ’ਚ ਸੰਨ੍ਹ ਨਹੀਂ ਲਾਈ: ਸੀਤਾਰਾਮਨ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਹੈ ਕਿ ਸਾਲ 2020-21 ਦਾ ਕੇਂਦਰੀ ਬਜਟ ਐੱਫਆਰਬੀਐੱਮ (ਫਿਸਕਲ ਰਿਸਪੌਂਸੀਬਲਿਟੀ ਐਂਡ ਬਜਟ ਮੈਨੇਜਮੈਂਟ) ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਨੂੰ ਮੱਦੇਨਜ਼ਰ ਰੱਖਦਿਆਂ ਤਿਆਰ ਕੀਤਾ ਗਿਆ ਹੈ। ਸਗੋਂ ਉਨ੍ਹਾਂ ਨੇ ਬਜਟ ਨੂੰ ਤਿਆਰ ਕਰਨ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਹੈ ਕਿ ਉਹ ਅਤਿ ਲੰਬੇ ਭਾਸ਼ਨ ਦੇ ਮੁਕਾਬਲੇ ਵਧੇਰੇ ਲੰਬੇ ਬਜਟ ਨੂੰ ਪੇਸ਼ ਕਰ ਰਹੀ ਹੈ। ਇਸ ਤਰ੍ਹਾਂ ਐੱਫਆਰਬੀਐੱਮ ਦੇ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਕਾਨੂੰਨ ਦੀ ਪਾਲਣਾ ਕੀਤੀ ਗਈ ਹੈ। ਅਸੀਂ ਐੱਫਆਰਬੀਐੱਮ ਦੇ ਨਿਯਮਾਂ ਦੀ ਅਣਦੇਖੀ ਨਹੀਂ ਕੀਤੀ ਅਤੇ ਇਨ੍ਹਾਂ ਵਿੱਚ ਸੰਨ੍ਹ ਨਹੀਂ ਲਾਈ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇੱਥੇ ਉਦਯੋਗਪਤੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਤੀ ਅਨੁਸ਼ਾਸਨ ਕਾਇਮ ਰੱਖਿਆ ਹੈ। ਪਹਿਲਾਂ ਵੀ ਅਟਲ ਬਿਹਾਰੀ ਵਾਜਪਈ ਸਰਕਾਰ ਅਤੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਬਜਟ ਤਵਾਜ਼ਨ ਨੂੰ ਬਰਕਰਾਰ ਰੱਖਿਆ ਗਿਆ ਹੈ। ਸਰਕਾਰ ਨੇ ਐੱਫਆਰਬੀਐੱਮ ਕਾਨੂੰਨ ਤਹਿਤ ਵਿਸ਼ੇਸ਼ ਬਚਾਅ ਨਿਯਮ ਦੀ ਵਰਤੋਂ ਕੀਤੀ ਹੈ, ਜਿਸ ਦੇ ਤਹਿਤ ਕੇਂਦਰ ਸਰਕਾਰ ਵਿਸ਼ੇਸ਼ ਆਰਥਿਕ ਸਥਿਤੀਆਂ ’ਚ ਜਦੋਂ ਆਰਥਿਕਤਾ ਭਾਰੀ ਦਬਾਅ ਹੇਠ ਹੋਵੇ ਤਾਂ ਵਿਤੀ ਘਾਟਾ ਟੀਚਾ 0.5 ਪੁਆਇੰਟ ਫੀਸਦੀ ਤੱਕ ਵਧਾਉਣ ਦੀ ਖੁੱਲ੍ਹ ਲੈ ਸਕਦੀ ਹੈ। ਇਹ ਜ਼ਿਕਰਯੋਗ ਹੈ ਕਿ ਮਾਲੀ ਤੰਗੀ ਕਾਰਨ ਸਰਕਾਰ ਨੇ ਸਾਲ 2019-20 ਤੱਕ ਬਜਟ ਘਾਟਾ ਟੀਚਾ 3.8 ਫੀਸਦੀ ਤੈਅ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਇਹ 3.3 ਸੀ।

Previous articleਬਿਹਾਰ ਚੋਣਾਂ ਵਿੱਚ ਭਾਸ਼ਾ ’ਤੇ ਕਾਬੂ ਰੱਖਣਾ ਜ਼ਰੂਰੀ: ਪਾਸਵਾਨ
Next articleਬਜਟ ਵਿੱਚ ਦੂਰਅੰਦੇਸ਼ੀ ਦੀ ਘਾਟ ਕਾਰਨ ਨਿਰਾਸ਼ਾ ਪੱਲੇ ਪਈ: ਗੋਇਲ