ਮਹਿਤਪੁਰ (ਨੀਰਜ ਵਰਮਾ)- ਸਰਕਾਰੀ ਪ੍ਰਾਇਮਰੀ ਸਕੂਲ ਮਹੇੜੂ ਨੂੰ ਸਮਾਰਟ ਸਕੂਲ ਚ ਸ਼ਾਮਲ ਹੋਣ ਦੇ ਸੰਬੰਧ ਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ. ਪੀ. ਈ. ਉ ਪਰਮਿੰਦਰਜੀਤ ਸਿੰਘ ਨਕੋਦਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਮਹੇੜੂ ਪਿੰਡ ਦੇ ਐਨ. ਆਰ. ਆਈ ਸੁਖਵਿੰਦਰ ਸਿੱੰਘ ਗਿੱਲ ਕੈਨੇਡਾ, ਅਵਤਾਰ ਸਿੰਘ ਮਾਨ ਕੈਨੇਡਾ, ਕੁਲਦੀਪ ਸਿੰਘ ਪ੍ਰਧਾਨ ਛਿੰਝ ਕਮੇਟੀ ਮਹੇੜੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੀ ਮਦਦ ਤੋਂ ਬਗੈਰ ਇਹ ਸੰਭਵ ਨਹੀਂ ਸੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਤਿੰਨ ਤਿੰਨ ਵਰਦੀਆਂ ਦੇ ਸੈੱਟ, ਕਿਲੋਮੀਟਰ ਤੋਂ ਆਉਣ ਵਾਲੇ ਬੱਚਿਆਂ ਨੂੰ ਸਕੂਲ ਵੈਨ, ਪ੍ਰੋਜੈਕਟਰ ਤੇ ਹੋਰ ਟੀਚਰ ਤੇ ਹੋਰ ਵੀ ਬਹੁਤ ਸਹਲਤਾਂ ਦਿੱਤੀਆਂ ਜਾਣਗੀਆਂ ਤੇ ਬੇਨਤੀ ਕੀਤੀ ਕਿ ਸਕੂਲ ਚ ਬੱਚਿਆਂ ਦੀ ਗਿਣਤੀ 100 ਤੋਂ ਵੱਧ ਕੀਤੀ ਜਾਵੇ ਤਾਂ ਜੋ ਸਕੂਲ ਨੂੰ ਮਾਡਲ ਸਮਾਰਟ ਸਕੂਲ ਬਣਾ ਦਿੱਤਾ ਜਾਵੇ। ਸਮਾਗਮ ਚ ਸਟੇਜ ਸਕੱਤਰ ਦੀ ਭੂਮਿਕਾ ਵਿਨੀਤ ਕੁਮਾਰ ਵੱਲੋਂ ਨਿਭਾਈ ਗਈ। ਬੱਿਚਆਂ ਵੱਲੋਂ ਸਮਾਗਮ ਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਸਮਾਗਮ ਚ ਸ਼ੀਰਾ ਸਿੰਘ ਔਲਖ ਯੂ. ਕੇ, ਸਰਪੰਚ ਸੁਖਵਿੰਦਰ ਸਿੰਘ, ਲੰਬੜਦਾਰ ਸੰਤੋਖ ਸਿੰਘ, ਸੇਵਾ ਸਿੰਘ ਮਾਨ, ਡਾ. ਨਿਰਮਲ ਮਾਨ, ਅਜੀਤ ਸਿੰਘ ਗਿੱਲ, ਕੁਲਵੰਤ ਸਿੰਘ ਮਾਨ, ਗੋਪੀ ਲੰਬੜਦਾਰ, ਦੀਪਾ ਰੂਪਰਾਏ, ਹੈਪੀ, ਅਧਿਆਪਕ ਨਿਲਮ, ਸੀਮਾ ਦੇਵੀ ਤੇ ਹੋਰ ਨੇੜੇ ਦੇ ਸਕੂਲਾਂ ਦੇ ਅਧਿਆਪਕ ਮੌਜੂਦ ਸਨ। ਹੈਡਟੀਚਰ ਰੀਤੂ ਬਾਲਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।