ਨਿਊਜੀਲੈਂਡ ਦੀ ਬੈਟਰ ਬਰਗਰ ਆਪਣੇ ਤੋਂ ਕਿਤੇ ਵੱਡੀ ਕੰਪਨੀ ਮੈਕਡਾਨਲਡ ਨੂੰ ਦੇ ਰਹੀ ਨਸੀਹਤਾਂ

ਆਕਲੈਂਡ : ਨਿਊਜੀਲੈਂਡ ਵਿੱਚ ਬੈਟਰ ਬਰਗਰ ਵਾਲਿਆਂ ਦੀਆਂ ਭਾਂਵੇ 5 ਹੀ ਸ਼ਾਖਾਵਾਂ ਹਨ, ਪਰ ਫਿਰ ਵੀ ਸਿਰਫ ਇੱਕ ਸਾਲ ਵਿੱਚ ਇਹ ਕੰਪਨੀ 4 ਮਿਲੀਅਨ ਪਲਾਸਟਿਕ ਦੇ ਕੰਟੇਨਰ ਨਾ ਵਰਤਣ ਵਿੱਚ ਸਫਲ ਰਹੀ ਹੈ, ਦਰਅਸਲ ਕੰਪਨੀ ਪੂਰੀ ਤਰ੍ਹਾਂ ਵਾਤਾਵਰਣ ਅਨੂਕੁਲਿਤ ਵਰਤੋਂ ਵਿੱਚ ਆਉਣ ਵਾਲੇ ਗਲਾਸ, ਕੰਟੇਨਰ ਆਦਿ ਵਰਤਦੀ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਦਾ ਗੰਦ ਨਹੀਂ ਫੈਲਾਉਂਦੇ।

ਕੰਪਨੀ ਦੇ ਬੁਲਾਰੇ ਨੇ ਇਸ ਸਬੰਧੀ ਦੱਸਿਆ ਕਿ ਵਾਤਾਵਰਣ ਵਿੱਚ ਸੁਧਾਰ ਲਿਆਉਣ ਲਈ ਅਜਿਹਾ ਕਰਨਾ ਬਹੁਤ ਜਰੂਰੀ ਹੈ। ਭਾਂਵੇ 2025 ਤੱਕ ਮੈਕਡਾਨਲਡ ਨੇ ਪੂਰੀ ਤਰ੍ਹਾਂ ਦੋਬਾਰਾ ਵਰਤੋਂ ਵਿੱਚ ਆਉਣ ਵਾਲੇ ਕੰਟੇਨਰ ਆਦਿ ਵਰਤਣ ਦੀ ਗੱਲ ਕਹੀ ਹੈ, ਪਰ ਅਜਿਹਾ ਕਰਨਾ ਉਸ ਤੋਂ ਵੀ ਪਹਿਲਾਂ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀਆਂ ਆਪਣੇ ਫਾਇਦੇ ਲਈ ਵਾਤਾਵਰਣ ਸਬੰਧੀ ਵਰਤੀਆਂ ਜਾਣ ਵਾਲੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਰਹੀਆਂ ਹਨ।

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleਮਹੇੜੂ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਚ ਸ਼ਾਮਲ
Next articleUS preparing to battle coronavirus as if it’s a ‘pandemic’, 12 cases confirmed