(ਸਮਾਜ ਵੀਕਲੀ)
ਕੋਈ ਲਿਖ ਪਾਣੀਆਂ ਦੀ ਗੱਲ
ਸੁੱਚੇ ਹਾਣੀਆਂ ਦੀ ਗੱਲ
ਪੜ ਰੂਹਾਂ ਦੇ ਨਗਮੇੰ
ਜਿੱਤ ਪਿਆਰ ਵਾਲੇ ਤਗਮੇੰ
ਪੈਂਦੀ ਵਲਵਲਿਆਂ ਨੂੰ ਛੱਲ
ਕੋਈ ਲਿਖ ਪਾਣੀਆਂ ਦੀ ਗੱਲ।
ਤੱਕ ਪਹਾੜਾਂ ਦਾ ਸਬਰ
ਲੱਭ ਨਫ਼ਰਤ ਦਾ ਹੱਲ
ਖੇਡ ਖੁੱਲੀ ਜ਼ਿੰਦਗੀ ਦੀ ਬਾਜ਼ੀ
ਜਿੱਥੇ ਰੱਬ ਵੀ ਹੈ ਰਾਜ਼ੀ
ਦੇਖ ਟਿੱਬਿਆਂ ਦਾ ਇਕੱਲ
ਕੋਈ ਲਿਖ ਪਾਣੀਆਂ ਗੱਲ
ਸੁੱਚੇ ਹਾਣੀਆਂ ਦੀ ਗੱਲ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly