ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਚ ਕਰਵਾਇਆ ਗਿਆ ਕੰਪਿਊਟਰ ਕਵਿੱਜ਼ ਅਤੇ ਟਾਈਪਿੰਗ ਮੁਕਾਬਲਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸ. ਸ) ਮੈਡਮ ਦਲਜੀਤ ਕੌਰ ਜੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ (ਸਟੇਟ ਐਵਾਰਡੀ) ਜੀ ਦੀ ਯੋਗ ਰਹਿਨੁਮਾਈ ਅਤੇ ਜਗਜੀਤ ਸਿੰਘ ਥਿੰਦ (ਕੰਪਿਊਟਰ ਫੈਕਲਟੀ)ਦੀ ਅਗਵਾਈ ਹੇਠ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਖੇ ਕੰਪਿਊਟਰ ਵਿਸ਼ੇ ਦਾ ਕਵਿੱਜ਼ ਤੇ ਟਾਈਪਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਇਨਚਾਰਜ਼ ਮੈਡਮ ਸੁਖਵਿੰਦਰ ਕੌਰ ਨੇ ਦੱਸਿਆ ਕੇ ਸਿੱਖਿਆ ਵਿਭਾਗ ਵੱਲੋਂ ਇਹ ਮੁਕਾਬਲੇ ਸਕੂਲ, ਬਲਾਕ ਅਤੇ ਜਿਲ੍ਹਾ ਪੱਧਰ ਤੇ ਕਰਵਾਏ ਜਾਣੇ ਹਨ।

ਜਗਜੀਤ ਸਿੰਘ ਕੰਪਿਊਟਰ ਫੈਕਲਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਕੰਪਿਊਟਰ ਸਿੱਖਿਆ ਅਜੋਕੇ ਸਮੇਂ ਵਿੱਚ ਵਿਦਿਆਰਥੀ ਦੇ ਸਮੁੱਚੇ ਵਿਅਕਤੀਤਵ ਨੂੰ ਉੱਚਾ ਚੁੱਕਣ ਲਈ ਬਹੁਤ ਸਹਾਈ ਹੋ ਰਹੀ ਹੈ ਇਸ ਲਈ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਰਗੇ ਮੌਕਿਆਂ ਦਾ ਫਾਇਦਾ ਲੈਂਦੇ ਹੋਏ ਇਹਨਾਂ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ।ਬਹੁਤ ਹੀ ਸਖ਼ਤ ਮੁਕਾਬਲੇ ਤੋਂ ਬਾਅਦ ਦਸਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਪਹਿਲੇ, ਦਮਨਪ੍ਰੀਤ ਸਿੰਘ ਦੂਜੇ ਅਤੇ ਨਵਰੋਜ ਕੌਰ ਤੀਜੇ ਸਥਾਨ ਤੇ ਰਹੇ, ਇਸੇ ਤਰ੍ਹਾਂ ਨੌਵੀਂ ਜਮਾਤ ਦੀ ਸਿਮਰਪ੍ਰੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਉਪਾਸਨਾ ਤੀਜੇ ਸਥਾਨ ਤੇ ਰਹੀ। ਦੋਨਾਂ ਕਲਾਸਾਂ ਚ ਪਹਿਲੇ ਦੋ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਚੋਣ ਬਲਾਕ ਲੈਵਲ ਦੇ ਮੁਕਾਬਲੇ ਲਈ ਕੀਤੀ ਗਈ। ਜੇਤੂ ਵਿਦਿਆਰਥੀ ਨੂੰ ਪ੍ਰਸ਼ੰਸਾ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਕੌਰ, ਸਲਵਿੰਦਰ ਕੌਰ, ਆਸ਼ੂ ਚੋਪੜਾ, ਇੰਦਰਵੀਰ ਅਰੋੜਾ, ਦਲਬੀਰ ਕੌਰ, ਕਮਲਜੀਤ ਕੌਰ, ਸੁਮਨ, ਜੋਬਨਪ੍ਰੀਤ ਕੌਰ ਅਤੇ ਅਮਿਤਪਾਲ ਸਿੰਘ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंडियन रेलवे इंप्लाइज फेडरेशन का तृतीय राष्ट्रीय महाधिवेशन धूमधाम से हुआ संपन्न
Next articleਹਸਪਤਾਲ ਵਿੱਚ ਡਿਜੀਟਲ ਐਕਸ-ਰੇਅ ਮਸ਼ੀਨ ਦਾ ਉਦਘਾਟਨ