ਹਸਪਤਾਲ ਵਿੱਚ ਡਿਜੀਟਲ ਐਕਸ-ਰੇਅ ਮਸ਼ੀਨ ਦਾ ਉਦਘਾਟਨ

ਮਾਨਸਾ (ਸਮਾਜ ਵੀਕਲੀ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਡਿਜੀਟਲ ਐਕਸ-ਰੇਅ ਮਸ਼ੀਨ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਇਸ ਮੌਕੇ ਡਿਜੀਟਲ ਐਕਸ-ਰੇਅ ਮਸ਼ੀਨ ਦਾ ਉਦਘਾਟਨ ਕਰਦਿਆਂ ਆਮ ਆਦਮੀ ਪਾਰਟੀ ਦੇ ਜਿਲਾ ਟਰਾਂਸਪੋਰਟ ਵਿੰਗ ਦੇ ਮੁਖੀ ਸ਼੍ਰੀ ਰਮੇਸ਼ ਖਿਆਲਾ ਸਾਬਕਾ ਸਰਪੰਚ ਵੱਲੋਂ ਦੱਸਿਆ ਗਿਆ ਕਿ ਮਰੀਜਾਂ ਦੀ ਸਹੂਲਤ ਲਈ ਸਰਕਾਰੀ ਹਸਪਤਾਲ ਖਿਆਲਾ ਕਲਾਂ ਵਿਖੇ ਡਿਜੀਟਲ ਐਕਸ-ਰੇਅ ਸ਼ੁਰੂ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ ਐਕਸ-ਰੇਅ ਦੀਆਂ ਸੇਵਾਵਾਂ ਤੋਂ ਵਾਝੇ ਸਨ, ਇਹ ਮਸ਼ੀਨ ਮਰੀਜਾਂ ਦੇ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਐਂਮਰਜੈਂਸੀ ਸੇਵਾਵਾਂ , ਗਰਭਵਤੀ ਸੇਵਾਵਾਂ, ਦੰਦਾਂ ਦੇ ਇਲਾਜ ਲਈ ਅਤੇ ਟੀ.ਬੀ. ਦੇ ਮਰੀਜਾਂ ਦੀ ਸਹੂਲਤ ਲਈ ਡਿਜੀਟਲ ਐਕਸ-ਰੇਅ ਰਾਹੀਂ ਹਸਪਤਾਲ ਵਿੱਚ ਮਿਲਦੀਆਂ ਸਿਹਤ ਸੇਵਾਵਾਂ ਦੀ ਗੁਣਵਤਾ ਵਿੱਚ ਸੁਧਾਰ ਹੋਵੇਗਾ। ਹਸਪਤਾਲ ਵਿੱਚ ਹਫਤੇ ਦੇ ਸਾਰੇ ਦਿਨ ਇਹ ਸੇਵਾਵਾਂ ਉਪਲਬਧ ਹੋਣਗੀਆਂ। ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ, ਚੰਦਰਕਾਂਤ ਬਾਂਸਲ, ਲਵਜੀਤ ਮਿੱਤਲ, ਰੁਕਸਾਰ ਅਤੇ ਨਰਿੰਦਰ ਸਿੰਘ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਵਿੱਚ ਕਰਵਾਇਆ ਗਿਆ ਕੰਪਿਊਟਰ ਕਵਿੱਜ਼ ਅਤੇ ਟਾਈਪਿੰਗ ਮੁਕਾਬਲਾ
Next articleਨਦੀ ਤੇ ਖਿਆਲ