ਜੰਮੂ: ਥਲ ਸੈਨਾ ਮੁਖੀ ਮਨੋਜ ਮੁਕੁੰਦ ਨਰਵਾਣੇ ਨੇ ਅਹੁਦਾ ਸੰਭਾਲਣ ਮਗਰੋਂ ਜੰਮੂ ਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੀ ਆਪਣੀ ਪਲੇਠੀ ਫੇਰੀ ਦੌਰਾਨ ਫ਼ੌਜ ਨੂੰ ਹਰ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਜਨਰਲ ਨਰਵਾਣੇ ਨੇ ਰਾਜ ਭਵਨ ਵਿੱਚ ਉਪ ਰਾਜਪਾਲ ਜੀ.ਸੀ.ਮੁਰਮੂ ਨਾਲ ਵੀ ਮੁਲਾਕਾਤ ਕੀਤੀ। ਅਧਿਕਾਰੀਆਂ ਮੁਤਾਬਕ ਥਲ ਸੈਨਾ ਮੁਖੀ ਨੇ ਸਰਹੱਦ ’ਤੇ ਘੁਸਪੈਠ ਦੇ ਯਤਨਾਂ ਤੇ ਅਤਿਵਾਦ ਵਿਰੋਧੀ ਅਪਰੇਸ਼ਨਾਂ ਦੇ ਮੱਦੇਨਜ਼ਰ ਅੰਦੂਰਨੀ ਤੇ ਬਾਹਰੀ ਸੁਰੱਖਿਆ ਦੇ ਅਸਰਦਾਰ ਪ੍ਰਬੰਧਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਪਹਿਲੀ ਜਨਵਰੀ ਨੂੰ ਨਵੇਂ ਥਲ ਸੈਨਾ ਮੁਖੀ ਦਾ ਚਾਰਜ ਲੈਣ ਵਾਲੇ ਜਨਰਲ ਨਰਵਾਣੇ ਦੋ ਰੋਜ਼ਾ ਫੇਰੀ ਤਹਿਤ ਬੁੱਧਵਾਰ ਸ਼ਾਮ ਨੂੰ ਇਥੇ ਪੁੱਜੇ ਸਨ। ਕੰਟਰੋਲ ਰੇਖਾ ਦੀ ਫੇਰੀ ਮੌਕੇ ਉੱਤਰੀ ਕਮਾਂਡ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਵੀ ਮੌਜੂਦ ਸਨ।
INDIA ਫ਼ੌਜ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਰਹੇ: ਥਲ ਸੈਨਾ ਮੁਖੀ