ਕੈਨੇਡਾ ਵਿੱਚ ਸਰੀ ਦੇ ਮੇਅਰ ਨਿਗਮ ਕੈਲਮ ਨੇ ਸ਼ਹਿਰ ਵਿੱਚ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਤੇ ਪੂਰਨ ਰੂਪ ਵਿੱਚ ਪਾ-ਬੰ-ਦੀ ਲਗਾਏ ਜਾਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਨੇ ਇਸ ਨਾਲ ਸਬੰਧਿਤ ਵਿਭਾਗ ਨੂੰ ਕਿਹਾ ਹੈ ਕਿ ਇਸ ਸਬੰਧੀ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਇਹ 2021 ਤੋਂ ਹੋਂਦ ਵਿੱਚ ਆ ਜਾਵੇ। ਇਸ ਕਾਨੂੰਨ ਅਧੀਨ ਸਿਰਫ਼ ਇੱਕ ਵਾਰ ਹੀ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਦੇ ਬਣਾਉਣ ਅਤੇ ਵੇਚਣ ਤੇ ਪਾ-ਬੰ-ਦੀ ਲਗਾ ਦਿੱਤੀ ਜਾਵੇ।
ਬਾਜ਼ਾਰ ਤੋਂ ਖ਼ਰੀਦੋ ਫ਼ਰੋਖ਼ਤ ਕਰਨ ਸਮੇਂ ਵਿਅਕਤੀ ਨੂੰ ਆਪਣੇ ਨਾਲ ਘਰ ਤੋਂ ਹੀ ਕੱਪੜੇ ਦਾ ਬੈਗ ਲੈ ਕੇ ਜਾਣਾ ਚਾਹੀਦਾ ਹੈ। ਇਹ ਫੈਸਲਾ ਆਮ ਜਨਤਾ ਦੇ ਹਿੱਤ ਵਿੱਚ ਹੋਵੇਗਾ। ਮੇਅਰ ਅਨੁਸਾਰ ਇਸ ਫੈਸਲੇ ਨਾਲ ਹਾਂ ਪੱਖੀ ਅਸਰ ਦੇਖਣ ਨੂੰ ਮਿਲੇਗਾ। ਸਰੀ ਦੇ ਕੌਸਲਰ ਬੈਂ-ਡਾਂ-ਲੋ-ਕ ਨੇ ਅਪਰੈਲ 2019 ਵਿੱਚ ਹੀ ਇਹ ਮੰਗ ਕੀਤੀ ਸੀ ਕਿ ਇੱਕ ਵਾਰੀ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਤੇ ਪਾ-ਬੰ-ਦੀ ਲਗਾ ਦਿੱਤੀ ਜਾਵੇ।
ਮੇਅਰ ਦੇ ਦੱਸਣ ਅਨੁਸਾਰ ਹੁਣ ਇਨ੍ਹਾਂ ਵਸਤੂਆਂ ਤੇ ਪਾਬੰਦੀ ਲਗਾਏ ਜਾਣ ਦੇ ਹੱਕ ਵਿੱਚ ਸਾਰੇ ਹੀ ਕੌਂਸਲਰ ਇਕ ਮੱਤ ਹਨ। ਇਸ ਲਈ ਹੀ ਉਹ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ। ਸਿਟੀ ਆਫ ਵੈਂਕੂਵਰ ਵਿੱਚ ਪਹਿਲਾਂ ਵੀ ਇੱਕ ਵਾਰੀ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਦੇ ਨਵੇਂ ਸਾਲ ਤੋਂ ਪਾਬੰਦੀ ਲੱਗ ਚੁੱਕੀ ਹੈ। ਇਨ੍ਹਾਂ ਨੇ ਸੰਨ 2040 ਤੱਕ ਜ਼ੀਰੋ ਵੇਸਟ ਗੋਲ ਦਾ ਟੀਚਾ ਰੱਖਿਆ ਹੈ।
ਜਿਸ ਦੀ ਪ੍ਰਾਪਤੀ ਲਈ ਯਤਨ ਆਰੰਭ ਕਰ ਦਿੱਤੇ ਗਏ ਹਨ। ਇੱਥੇ ਵੱਖ ਵੱਖ ਸਮੇਂ ਤੇ ਲੰਗਰ ਲਗਾਉਣ ਵਾਲੇ ਪ੍ਰਬੰਧਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਲੰਗਰ ਵਰਤਾਏ ਜਾਣ ਸਮੇਂ ਅਜਿਹੇ ਭਾਂਡਿਆਂ ਦੀ ਵਰਤੋਂ ਕਰਨ ਤੋਂ ਪ-ਰ-ਹੇ-ਜ਼ ਕੀਤਾ ਜਾਵੇ। ਜਿਨ੍ਹਾਂ ਦੀ ਵਰਤੋਂ ਇੱਕ ਵਾਰ ਹੀ ਕੀਤੀ ਜਾਂਦੀ ਹੈ। ਇਸ ਰਸਤੇ ਤੇ ਚੱਲ ਕੇ 2040 ਤੱਕ ਜ਼ੀਰੋ ਵੇਸਟ ਗੋਲ ਦਾ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ।
ਹਰਜਿੰਦਰ ਛਾਬੜਾ -ਪਤਰਕਾਰ 9592282333