ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖ਼ਰ ਆਜ਼ਾਦ ਨੂੰ ਅੱਜ ਬੀਮਾਰੀ ਸਬੰਧੀ ‘ਮਸ਼ਵਰੇ ਤੇ ਇਲਾਜ ਲਈ’ ਏਮਜ਼ ਲਿਜਾਇਆ ਗਿਆ। ਚੰਦਰ ਸ਼ੇਖ਼ਰ ਨੂੰ ਪੁਰਾਣੀ ਦਿੱਲੀ ਦੇ ਦਰਿਆਗੰਜ ਇਲਾਕੇ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਸ ਮੁਜ਼ਾਹਰੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਜ਼ਾਦ ‘ਪੋਲੀਸਾਈਥੀਮੀਆ’ ਤੋਂ ਪੀੜਤ ਹੈ। ਇਸ ਬੀਮਾਰੀ ’ਚ ਸਰੀਰ ਲੋੜੋਂ ਵੱਧ ਰੈੱਡ ਬਲੱਡ ਸੈੱਲ ਬਣਾਉਂਦਾ ਹੈ। ਆਜ਼ਾਦ ਨੇ ਦਿੱਲੀ ਦੀ ਅਦਾਲਤ ਵਿਚ ਅੱਜ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਕੀਤੀ ਹੈ। ਆਜ਼ਾਦ ਨੇ ਕਿਹਾ ਹੈ ਕਿ ਉਸ ਖ਼ਿਲਾਫ਼ ਐੱਫਆਈਆਰ ਵਿਚ ਕੋਈ ਸਬੂਤ ਨਹੀਂ ਹੈ ਜਿਸ ਤੋਂ ਸਾਬਿਤ ਹੁੰਦਾ ਹੋਵੇ ਕਿ ਉਸ ਨੇ ਭੀੜ ਨੂੰ ਦਿੱਲੀ ਗੇਟ ਤੋਂ ਜਾਮਾ ਮਸਜਿਦ ਵੱਲ ਮਾਰਚ ਕਰਨ ਲਈ ਭੜਕਾਇਆ ਹੋਵੇ ਜਾਂ ਹਿੰਸਾ ਕੀਤੀ ਹੋਵੇ। ਅਰਜ਼ੀ ’ਤੇ ਸੁਣਵਾਈ ਭਲਕੇ ਹੋਵੇਗੀ। ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨੇ 20 ਦਸੰਬਰ ਨੂੰ ਬਿਨਾਂ ਪੁਲੀਸ ਦੀ ਇਜਾਜ਼ਤ ਜਾਮਾ ਮਸਜਿਦ ਤੋਂ ਜੰਤਰ ਮੰਤਰ ਵੱਲ ਮਾਰਚ ਕੀਤਾ ਸੀ।
INDIA ਚੰਦਰ ਸ਼ੇਖ਼ਰ ਆਜ਼ਾਦ ਨੂੰ ਏਮਜ਼ ਲਿਜਾਇਆ ਗਿਆ