(ਸਮਾਜ ਵੀਕਲੀ)
ਕੀ ਸਿਫਤ ਕਰਾਂ ਮੈਂ ਰੱਤੇਵਾਲ ਤੇਰੀ,
ਤੇਰੀ ਸਿਫਤ ਸੁਣਾਉਣ ਨੂੰ ਜੀ ਕਰਿਆ।
ਜੰਮੇ ਪਲੇ ਖੇਡੇ ਹਾਂ ਤੇਰੀ ਧਰਤ ਉੱਤੇ,
ਇਹ ‘ਤੇ ਇਕ ਨਜ਼ਮ ਬਣਾਉਣ ਜੀ ਕਰਿਆ।
ਚੱੜਦੇ ਵੱਲ ਮੈਂ ਨਿਗਾਹ ਦੌੜਾ ਰਿਹਾ ਹਾਂ,
ਮਾਹਾਰਾਜ ਬ੍ਰਹਮ ਸਾਗਰ ਦਾ ਦਰਸ਼ ਪਾ ਰਿਹਾ ਹਾਂ।
ਭੂਰੀ ਵਾਲਾ ਅਵਤਾਰ ਨੇ ਲੋਕ ਕਹਿੰਦੇ,
ਜਿਹਦੀ ਰਹਿਮਤ ਵਿੱਚ ਲਿਖਤ ਬਣਾ ਰਿਹਾ ਹਾਂ।
ਭਾਗੂ ਭਗਤ ਇਕ ਟੋਬਾ ਬਣਾ ਗਿਆ ਸੀ,
ਭੂਰੀ ਵਾਲਾ ਆ ਚਰਨ ਪਾ ਗਿਆ ਸੀ।
ਕੁਟੀਆ ਉੱਥੇ ਓਹ ਇਕ ਨਿਰਮਾਣ ਕਰਕੇ,
ਸਤਿ ਸਰੋਵਰ ਦਾ ਰੂਪ ਵਿਖਾ ਗਿਆ ਸੀ।
ਉੱਪਰਲਾ ਵਾੜਾ ਜੋ ਉੱਪਰ ਵਿਖਾਈ ਦੇਵੇ,
ਸਾਂਤ ਵਾਤਾਵਰਨ ਇੱਥੇ ਦਿਖਾਈ ਦੇਵੇ।
ਭੂਰੀ ਵਾਲੇ ਵੀ ਪਹਿਲਾਂ ਸੀ ਇੱਥੇ ਆਏ,
ਬੱਚਾ-ਬੱਚਾ ਅੱਜ ਇਹੋ ਗਵਾਹੀ ਦੇਵੇ।
ਇਹਦੇ ਨਾਲ ਜੋ ਬਸਤੀਆਂ ਆ ਰਹੀਆਂ ਨੇ,
ਖ਼ੂਬ ਆਪਣੀ ਚਮਕ ਵਿਖਾ ਰਹੀਆਂ ਨੇ।
ਇਨ੍ਹਾਂ ਵਿੱਚ ਜੋ ਲੋਕੀ ਨਿਵਾਸ ਕਰਦੇ,
ਭੂਰੀ ਵਾਲੇ ਦੇ ਵਿੱਚ ਵਿਸ਼ਵਾਸ ਕਰਦੇ।
ਗਊਸ਼ਾਲਾ ਕਾਲਜ ਸਕੂਲ ਲਾਗੇ-ਲਾਗੇ,
ਤਿੰਨ ਰੂਪ ਤਰਵੈਣੀ ਬਣਾ ਰਹੇ ਨੇ।
ਕਿਹੜੇ ਸ਼ਬਦਾਂ ਦੇ ਵਿੱਚ ਤਾਰੀਫ ਆਖਾਂ,
ਫਰਜ਼ ਆਪਣਾ-ਆਪਣਾ ਨਿਭਾਅ ਰਹੇ ਨੇ।
ਮੰਦਿਰ ਮਾਂ ਦਾ ਉੱਚਾ ਵਿਖਾਈ ਦੇਵੇ,
ਦੂਰ-ਦੂਰ ਤੋਂ ਇਹ ਦਿਖਾਈ ਦੇਵੇ।
ਆਲੇ-ਦੁਆਲੇ ਜੋ ਲੋਕੀ ਨਿਵਾਸ ਕਰਦੇ,
ਰਹਿਮਤ ਮਾਂ ਦੀ ਵਿੱਚ ਵਿਸ਼ਵਾਸ ਕਰਦੇ।
ਇਕ ਚੋ ਜੋ ਉੱਪਰੋਂ ਆ ਰਿਹਾ ਹੈ,
ਖੰਡਾ ਆਪਣਾ ਖ਼ੂਬ ਖੜਕਾ ਰਿਹਾ ਹੈ।
ਰਾਵੀ ਨਦੀ ਦੇ ਵਾਂਗ ਦਿਖਾਈ ਦਿੰਦਾ,
ਹਿੱਸੇ ਇਕ ਦੇ ਦੋ ਬਣਾ ਰਿਹਾ ਹੈ।
ਚੋ ਉਆਰ ਜੋ ਬਸਤੀਆਂ ਆ ਰਹੀਆਂ ਨੇ,
ਚਮਕ ਦਮਕ ਉਹ ਖ਼ੂਬ ਵਿਖਾ ਰਹੀਆਂ ਨੇ।
ਜਲ ਪੌਣ ਹਰਿਆਵਲ ਸੰਭਾਲ ਕੇ ਉਹ,
ਰੱਤੇਵਾਲ ਦੀ ਸ਼ਾਨ ਬਣਾ ਰਹੀਆਂ ਨੇ।
ਜੱਟ ਮਾਜਰੀ ਜੱਟਾਂ ਦੇ ਘਰ ਵੱਸਦੇ,
ਆਪਣੀ ਅਲੱਗ ਪਹਿਚਾਣ ਬਣਾ ਰਹੇ ਨੇ।
ਗੁਰਦੁਆਰਾ ਉਹ ਇਕ ਨਿਰਮਾਣ ਕਰਕੇ,
ਵਹਿਗਗੁਰੂ ਦਾ ਨਾਓਂ ਧਿਆ ਰਹੇ ਨੇ।
ਗੰਗਾ ਨੰਦ ਦੀ ਕੁਟੀਆ ਵੱਲ ਜਾ ਰਿਹਾ ਹਾਂ,
ਬੰਦੀ ਛੋਡ ਦਾ ਨਾਓਂ ਧਿਆ ਰਿਹਾ ਹਾਂ।
ਫੱਕਰ ਸੰਤ ਫਕੀਰ ਅਵਤਾਰ ਸਤਿਗੁਰੂ,
ਸਤਿ ਸਾਹਿਬ ਮੈਂ ਓਹ ਨੂੰ ਬੁਲਾ ਰਿਹਾ ਹਾਂ।
ਇਹਦੇ ਨਾਲ ਜੋ ਬਸਤੀਆਂ ਆ ਰਹੀਆਂ ਨੇ,
ਨਾਂਅ ਬਜ਼ੁਰਗਾਂ ਦਾ ਖ਼ੂਬ ਚਮਕਾ ਰਹੀਆਂ ਨੇ।
ਇਨ੍ਹਾਂ ਵਿੱਚ ਜੋ ਲੋਕੀ ਨਿਵਾਸ ਕਰਦੇ,
ਕਿਰਤ ਵਿੱਚ ਹੀ ਉਹ ਵਿਸ਼ਵਾਸ ਕਰਦੇ।
ਜੋ ਤੇਰਾਂ ਬੰਧਾ ਵਿੱਚ ਹਾਲ ਬਿਆਨ ਕਰਿਆ,
ਸ਼ਬਦ-ਸ਼ਬਦ ਵਿਸ਼ਵਾਸ ਦੇ ਨਾਲ ਭਰਿਆ।
ਬਨਾਰਸੀ ਦਾਸ ਨੇ ਵਾਂਗ ਮੁਸਾਫਿਰਾਂ ਦੇ,
ਇਹਦੀ ਧਰਤ ‘ਤੇ ਆਉਣ ਨਿਵਾਸ ਕਰਿਆ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly