ਨਵੀਂ ਦਿੱਲੀ ਦਹਾਕੇ ਦੇ ਆਖਰੀ ਸੂਰਜ ਗ੍ਰਹਿਣ ਦੇ ਨਜ਼ਾਰੇ ਦਾ ਅੱਜ ਦੇਸ਼ ਭਰ ਵਿੱਚ ਹਜ਼ਾਰਾਂ ਵਿਗਿਆਨੀਆਂ, ਆਮ ਲੋਕਾਂ ਅਤੇ ਅਧਿਆਤਮਕਾਂ ਨੇ ਆਨੰਦ ਮਾਣਿਆ। ਚੰਦਰਮਾ ਨੇ ਜਦੋਂ ਹੌਲੀ-ਹੌਲੀ ਸੂਰਜ ਨੂੰ ਢਕ ਲਿਆ ਤਾਂ ਸੂਰਜ ਕੇਵਲ ਅੱਗ ਦਾ ਗੋਲਾ ਨਜ਼ਰ ਆ ਰਿਹਾ ਸੀ। ਚੰਦਰਮਾ ਦੇ ਧਰਤੀ ਅਤੇ ਸੂਰਜ ਵਿਚਾਲੇ ਆਉਣ ਦਾ ਨਜ਼ਾਰਾ ਤੱਕਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਅਤੇ ਕੁਝ ਹੋਰ ਲੋਕ ਖੁੱਲ੍ਹੀਆਂ ਥਾਵਾਂ ਵਿੱਚ ਨਿਕਲੇ। ਉੱਤਰੀ ਭਾਰਤ ਵਿੱਚ ਜ਼ਿਆਦਾਤਰ ਥਾਵਾਂ ’ਤੇ ਬੱਦਲਵਾਈ ਅਤੇ ਧੁੰਦ ਕਾਰਨ ਲੋਕ ਸੂਰਜ ਗ੍ਰਹਿਣ ਦੇਖਣ ਤੋਂ ਵਾਂਝੇ ਰਹਿ ਗਏ ਜਦਕਿ ਕੇਰਲ ਦੇ ਕੋਜ਼ੀਕੋਡ ਵਿੱਚ ਅਸਮਾਨ ਸਾਫ਼ ਹੋਣ ਕਾਰਨ ਲੋਕਾਂ ਨੇ ਗ੍ਰਹਿਣ ਦਾ ਭਰਪੂਰ ਨਜ਼ਾਰਾ ਤੱਕਿਆ। ਭੂਮੀ ਵਿਗਿਆਨ ਮੰਤਰਾਲੇ ਅਨੁਸਾਰ ਸੂਰਜ ਗ੍ਰਹਿਣ ਸਵੇਰੇ 8:00 ਵਜੇ ਸ਼ੁਰੂ ਹੋਇਆ ਅਤੇ 9:06 ਵਜੇ ਚਰਮ ਸੀਮਾ ’ਤੇ ਪੁੱਜਿਆ। ਇਹ ਪੜਾਅ 12:29 ਵਜੇ ਖ਼ਤਮ ਹੋਇਆ ਅਤੇ 13:36 ਵਜੇ ਗ੍ਰਹਿ ਮੁਕੰਮਲ ਰੂਪ ਵਿੱਚ ਸਮਾਪਤ ਹੋਇਆ।
INDIA ਲੋਕਾਂ ਨੇ ਦੇਖਿਆ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ