ਵੱਖਵਾਦੀਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਦਾ ਸੱਦਾ

ਸ੍ਰੀਨਗਰ: ਮੁਕਾਬਲੇ ਦੌਰਾਨ ਸੱਤ ਆਮ ਵਿਅਕਤੀਆਂ ਦੀ ਮੌਤ ਦੇ ਰੋਸ ਵਜੋਂ ਵੱਖਵਾਦੀਆਂ ਨੇ ਅੱਜ ਤੋਂ ਤਿੰਨ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਜਾਇੰਟ ਰਜ਼ਿਸਟੈਂਸ ਲੀਡਰਸ਼ਿਪ ਦੇ ਝੰਡੇ ਹੇਠ ਵੱਖਵਾਦੀਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਸੋਮਵਾਰ ਨੂੰ ਚਿਨਾਰ ਕੋਰ ਦੇ ਬਦਾਮੀਬਾਗ ਸਥਿਤ ਸਦਰਮੁਕਾਮ ਵੱਲ ਮਾਰਚ ਕਰਨ। ਮੀਰਵਾਇਜ਼ ਨੇ ਟਵਿੱਟਰ ’ਤੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਆਖਣਗੇ ਕਿ ਰੋਜ਼ਾਨਾ ਹੱਤਿਆਵਾਂ ਨਾਲੋਂ ਇਕੋ ਸਮੇਂ ਹੀ ਸਾਰਿਆਂ ਦਾ ਖ਼ਾਤਮਾ ਕਰ ਦਿੱਤਾ ਜਾਵੇ।

Previous articleਪੁਲਵਾਮਾ ਮੁਕਾਬਲੇ ’ਚ 7 ਨਾਗਰਿਕਾਂ ਸਮੇਤ 11 ਹਲਾਕ
Next articleTrump’s Chief of Staff pick calls him ‘terrible human being’