ਨਵੀਂ ਦਿੱਲੀ- ਇਸ ਸਾਲ ਮਈ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਭਾਜਪਾ ਦੀ ਕਿਸੇ ਰਾਜ ’ਚ ਇਹ ਪਹਿਲੀ ਸਪੱਸ਼ਟ ਹਾਰ ਹੈ। ਲੋਕ ਸਭਾ ਚੋਣਾਂ ਵਿਚ ਝਾਰਖੰਡ ਵਿਚ ਭਾਜਪਾ ਨੇ 14 ’ਚੋਂ 11 ਸੀਟਾਂ ਜਿੱਤੀਆਂ ਸਨ ਤੇ ਸਹਿਯੋਗੀ ਏਜੇਐੱਸਯੂ ਨੂੰ ਇਕ ਸੀਟ ਮਿਲੀ ਸੀ। ਕਾਂਗਰਸ ਤੇ ਜੇਐੱਮਐੱਮ ਦੇ ਹਿੱਸੇ ਇਕ-ਇਕ ਸੀਟ ਹੀ ਆਈ ਸੀ। ਇੱਥੋਂ ਤੱਕ ਕਿ ਜੇਐੱਮਐੱਮ ਸੁਪਰੀਮੋ ਸ਼ਿਬੂ ਸੋਰੇਨ ਵੀ ਦੁਮਕਾ ਲੋਕ ਸਭਾ ਸੀਟ ਤੋਂ ਚੋਣ ਹਾਰ ਗਏ ਸਨ।