ਕਦੋਂ ਪੁੱਛਦੈਂ,  ??

(ਸਮਾਜ ਵੀਕਲੀ) 

ਤੂੰ ਸਾਡਾ ਹਾਲ,, ਕਦੋਂ ਪੁੱਛਦੈਂ??
ਕਦੇ ਆਇਆ ਖਿਆਲ ਕਦੋਂ ਪੁੱਛਦੈਂ??

ਤੁਰੇ ਜਾਂਦੇ ਆਪੇ ਗੱਲਾਂ ਕਰਨੀਆਂ
ਕਿਉਂ ਇਹ ਹਾਲ,,, ਕਦੋਂ ਪੁੱਛਦੈਂ??

ਧਰਤੀ ਉੱਤੇ ਨਾਂ ਕੀਹਦਾ ਲਿਖ ਕੇ ਮਿਟਾਉਣਾ, ਉਂਗਲਾਂ ਦੇ ਨਾਲ ਕਦੋਂ ਪੁੱਛਦੈਂ??
ਉੱਡੇ ਜਾਂਦੇ ਬੱਦਲਾਂ ਨੂੰ ਪੁੱਛਣਾ ਜਰੂਰ, ਵਰ੍ਹੋਗੇ ਕਿਸ ਸਾਲ ਕਦੋਂ ਪੁੱਛਦੈਂ??
ਆਪੇ ਕਿੱਥੋਂ ਉੱਤਰ ਲੱਭ ਕੇ ਲਿਆਉਣਾ, ਕਿਹਨੂੰ ਕਰਦੈਂ ਸਵਾਲ ਕਦੋਂ ਪੁੱਛਦੈਂ??
ਪਾਟੀਆਂ ਲੀਰਾਂ ਝੋਲੀ ਪਾ ਦਰਵੇਸ਼ਾਂ ਵਾਲੀ,, ਚਿਹਰੇ ਤੇ ਮਲਾਲ ਕਦੋਂ ਪੁੱਛਦੈਂ??
ਬੀਤਿਆ ਵਕਤ ਕਦੇ ਹੱਥ ਨਹੀਂ ਆਉਂਦਾ,, ਕਿਹੜੇ ਵਕਤ ਦੀ ਚਾਲ ਕਦੋਂ ਪੁੱਛਦੈਂ??
ਘਰ ਦੇ ਹਾਲਾਤ, ਮਾਰ ਜਾਂਦੀ ਮਜਬੂਰੀ,, ਕਿਵੇਂ ਬੱਚੇ ਰਿਹੈਂ ਪਾਲ ਕਦੋਂ ਪੁੱਛਦੈਂ??
ਰਹਿੰਨਾ ਉੱਚੀ ਤਲਵੰਡੀ ਪੱਪੀ ਮਾਸਟਰ ਕੋਲ,, ਕਹਿੰਨੈ ਪਿੰਡ ਈਲਵਾਲ,, ਜਦੋਂ ਪੁੱਛਦੈਂ,,।।

,,,,,ਕਪਿਲ ਦੇਵ ਬੈਲੇ,,, 946442853

Previous articleਸ਼ੇਰ ਸੰਗਤ ਗਰੁੱਪ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ
Next articleसाम्यवादी व समाजवादी विचारधाराओं पर आधारित मुख्य किसान आंदोलन: सन् 1930 से आज तक