(ਸਮਾਜ ਵੀਕਲੀ)
ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ,
ਡੁਪਲੀਕੇਟ ਸਾਹਿਤਕਾਰ ਬਣ ਜਾਂਦੇ ਇਨਾਮ ਲੈਣ ਵਾਸਤੇ।
ਸਰਕਾਰ ਦੀਆਂ ਗਰਾਂਟਾਂ ਖਾ ਜਾਂਦੇ ਚੂਹਿਆਂ ਵਾਂਗੂੰ,
ਆਪਣੀ ਫਾਹੀ ਕਿਸੇ ਹੋਰ ਨੂੰ ਪਾਉਂਦੇ, ਲੈਣ ਦੇਣ ਵਾਸਤੇ
ਸਾਹਿਤਕ ਮਾਫੀਆ ਕੀ ਕੀ ਨਹੀਂ ਕਰਦਾ?
ਅਖਬਾਰਾਂ ਦੇ ਐਡੀਟਰਾਂ ਨੂੰ ਖਰੀਦ ਲੈਂਦਾ।
ਟੀਵੀ ਚੈਨਲਾਂ ਦਾ ਸਾਰਾ ਤਾਣਾ-ਬਾਣਾ ਸਣੇ ਮਾਲਕੀ,
ਕਾਰਪੋਰੇਟ ਲਾਣਾ ਰਾਜਸੀ ਰਸੂਖ ਲਈ ਤਰਕੀਬ ਲੌਂਦਾ
ਆਰਟੀਆਈ2005 ਮੁਤਾਬਕ ਸੂਚਨਾ ਕਿਉਂ ਨ੍ਹੀਂ ਸਾਂਝੀ ਹੁੰਦੀ,
ਕਲਾ ਪ੍ਰੀਸ਼ਦ ਤੇ ਭਾਸ਼ਾ ਵਿਭਾਗ ਖ਼ਰਚਣ ਲੱਖ ਕਰੋੜ।
ਆਖਰ ਕਿਉਂ ਡਰ ਰਹੀ ਹੈ ਸਰਕਾਰ, ਦੇਣਾ ਬਣਦਾ ਹਿਸਾਬ,
ਮਿੱਤਰ ਸੈਨ ਮੀਤ ਕਮੇਟੀ ਮੰਗੇ ਜਵਾਬ, ਹੋਰ ਨਹੀਂ ਕੋਈ ਤੋੜ।
ਸਰਕਾਰੀ ਪੈਸੇ ਦਾ ਹਿਸਾਬ ਕਿਤਾਬ ਤਾਂ ਹੋਣਾ ਚਾਹੀਦਾ,
ਚੋਰੀ ਦਾ ਮਾਲ ਡਾਂਗਾਂ ਦੇ ਭਾਅ ਨਹੀਂ ਵਾਹੀਦਾ।
ਪੰਜ ਸਾਲ ਬਹੁਤ ਵੱਡਾ ਅਰਸਾ ਹੁੰਦਾ ਮੋਦੀਖਾਨੇ ਦਾ,
ਐਨਾ ਵੀ ਲਾਹਾ ਲੈਣਾ ਨਹੀਂ ਚਾਹੀਦਾ ।
ਜਵਾਬ ਦੇਂਣ ਵਿੱਚ ਹੋਵੇ ਦੇਰੀ ਤਾਂ ਸਮਝੋ,
ਕੁਝ ਨਾ ਕੁਝ, ਕਿਤੇ ਨਾ ਕਿਤੇ, ਮਾਮਲਾ ਗੜਬੜ ਹੈ।
ਕਲਾ ਪ੍ਰੀਸ਼ਦ ਵੱਲੋਂ ਲਲਿਤ ਕਲਾ ਅਕੈਡਮੀ, ਪਸੰਦੀਦਾ ਗਾਇਕਾਂ ਵਰਡ ਪੰਜਾਬੀ ਕਾਨਫਰੰਸ, ਸਾਹਿਤ ਸਭਾਵਾਂ, ਮਾਲਵਾ ਕਲਚਰਲ ਫਾਊਂਡੇਸ਼ਨ, ਪੰਜਾਬ ਜਾਗ੍ਰਿਤੀ ਮੰਚ ਤੇ ਭਾਸ਼ਾ ਵਿਭਾਗ ਪੰਜਾਬ ਨਾਲ ਜੁੜੀਆਂ ਪੰਜਾਬੀ ਬੋਲੀ ਲਈ ਯਤਨਸ਼ੀਲ ਸੰਸਥਾਂਵਾਂ ਦੀ ਕੋਈ ਤਜਵੀਜ਼ ਜਾਂ ਰਿਪੋਰਟ ਕੀਤੀ ਨਹੀਂ ਸਾਂਝੀ ,
ਤਾਂ ਸਮਝੋ ਮਾਮਲਾ ਗੜਬੜ ਹੈ! ਗੜਬੜ ਹੈ!
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 07-12-2022
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly