ਭਾਰਤ-ਪਾਕਿ ਵਾਰਤਾ ਰਾਹੀਂ ਕਸ਼ਮੀਰ ਮਸਲਾ ਸੁਲਝਾਉਣ: ਗੁਟੇਰੇਜ਼

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਮਨੁੱਖੀ ਹੱਕਾਂ ਦਾ ਸਨਮਾਨ ਕਰਦਿਆਂ ਆਪਸੀ ਗੱਲਬਾਤ ਰਾਹੀਂ ਕਸ਼ਮੀਰ ਮਸਲੇ ਦਾ ਹੱਲ ਲੱਭਣ। ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਬਾਰੇ ਸਕੱਤਰ ਜਨਰਲ ਦਾ ਪ੍ਰਤੀਕਰਮ ਪੁੱਛੇ ਜਾਣ ’ਤੇ ਉਨ੍ਹਾਂ ਦੇ ਉਪ ਤਰਜਮਾਨ ਫਰਹਾਨ ਹੱਕ ਨੇ ਕਿਹਾ ਕਿ ਸ੍ਰੀ ਗੁਟੇਰੇਜ਼ ਪਹਿਲਾਂ ਤੋਂ ਹੀ ਦੁਹਰਾਉਂਦੇ ਆ ਰਹੇ ਹਨ ਕਿ ਕਸ਼ਮੀਰ ਮਸਲੇ ਦਾ ਹੱਲ ਵਾਰਤਾ ਰਾਹੀਂ ਲੱਭਿਆ ਜਾਵੇ ਅਤੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਨੇ ਵੀ ਸਪੱਸ਼ਟ ਕੀਤਾ ਸੀ ਕਿ ਮਨੁੱਖੀ ਹੱਕਾਂ ਦਾ ਸਨਮਾਨ ਕੀਤੇ ਬਿਨਾਂ ਕਸ਼ਮੀਰ ਮਸਲਾ ਸੁਲਝਾਇਆ ਨਹੀਂ ਜਾ ਸਕਦਾ ਹੈ। -ਪੀਟੀਆਈ

Previous articleਚਿੱਟੇ ਸਮੇਤ ਫੜੇ ਨੌਜਵਾਨ ਨੇ ਥਾਣੇ ’ਚ ਫਾਹਾ ਲਿਆ
Next articleਸਫ਼ਾਈ ਪ੍ਰਬੰਧ: ਚੰਡੀਗੜ੍ਹ ਦਾ ਦਰਜਾ ਸੁਧਰਨ ਦੇ ਆਸਾਰ ਮੱਧਮ