‘ਮੇਰੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਏ ਮੈਨੂੰ ਪਰਵਾਰ ਸਮੇਤ ਥਾਣੇ ਬੰਦ ਕਰ ਦਿਓ’-ਇਆਲੀ
ਕਾਂਗਰਸੀ ਉਮੀਦਵਾਰ ਆਪਣੀ ਹਾਰ ਨੂੰ ਦੇਖ ਕੇ ਬੁਖਲਾਇਆ-ਮਜੀਠੀਆ
ਮੁੱਲਾਂਪੁਰ ਦਾਖਾ, (ਹਰਜਿੰਦਰ ਛਾਬੜਾ)— ਦਾਖਾ ਜਿਮਨੀ ਚੋਣ ਦੌਰਾਨ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਤੰਗ-ਪ੍ਰੇਸਾਨ ਕਰਨ ਦੇ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਸੀਨੀਅਰ ਆਗੂ ਮੇਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅਤੇ ਉਨਾਂ ਦੇ ਸਮਰਥਕਾਂ ਨੇ ਪੁਲਿਸ ਥਾਣਾ ਮੁੱਲਾਂਪੁਰ ਦਾ ਘਿਰਾਓ ਕੀਤਾ। ਜਿਸ ਨੂੰ ਦੇਖ ਕੇ ਥਾਣੇ ਵਿਚ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਹੱਥਾਂ-ਪੈਰਾ ਦੀ ਪੈ ਗਈ ਅਤੇ ਉਨਾਂ ਨੇ ਭੱਜ ਕੇ ਥਾਣੇ ਦੇ ਗੇਟਾਂ ਨੂੰ ਬੰਦ ਕਰ ਲਿਆ ਪ੍ਰੰਤੂ ਅਕਾਲੀ ਆਗੂਆਂ ਦੇ ਜਬਰਦਸਤ ਵਿਰੋਧ ਨੂੰ ਦੇਖ ਕੇ ਪੁਲਿਸ ਕਰਮਚਾਰੀਆਂ ਨੂੰ ਗੇਟ ਖੋਲਣਾ ਪਿਆ।
ਇਸ ਮੌਕੇ ਅਕਾਲੀ ਆਗੂਆਂ ਨੇ ਥਾਣੇ ‘ਚ ਮੌਜੂਦ ਐਸ.ਐਸ.ਪੀ. ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਸੰਦੀਪ ਗੋਇਲ ਨਾਲ ਪੁਲਿਸ ਦੀਆਂ ਜਿਆਦਤੀਆਂ ਸਬੰਧੀ ਗੱਲਬਾਤ ਕੀਤੀ। ਆਗੂਆਂ ਨੇ ਜ਼ਿਲਾ ਪੁਲਿਸ ਮੁੱਖੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਪ੍ਰਸਾਸ਼ਨ ਕਾਂਗਰਸ ਸਰਕਾਰ ਦੇ ਇਸ਼ਾਰੇ ‘ਤੇ ਸ਼ਰੇਆਮ ਇੱਕਪਾਸੜ ਚੱਲ ਰਿਹਾ ਹੈ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਸਪੱਸ਼ਟ ਸ਼ਬਦਾਂ ਵਿਚ ਜ਼ਿਲਾ ਪੁਲਿਸ ਮੁੱਖੀ ਗੋਇਲ ਨੂੰ ਆਖਿਆ ਕਿ ਉਨਾਂ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ, ਭਾਵੇਂ ਉਨਾਂ ਨੂੰ ਪਰਵਾਰ ਸਮੇਤ ਗ੍ਰਿਫਤਾਰ ਕਰ ਲਿਆ ਜਾਵੇ। ਉਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਆਪਣੀ ਹਾਰ ਨੂੰ ਦੇਖ ਦੇ ਹੋਏ ਬੁਖਲਾਹਟ ਵਿਚ ਆ ਗਿਆ ਅਤੇ ਪੁਲਿਸ ਉਨਾਂ ਵਰਕਰਾਂ ਦੇ ਨਾਲ ਧੱਕੇਸ਼ਾਹ ਕਰ ਰਹੀ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਪਹਿਲੀ ਵਾਰ ਦੇਖਿਆ ਕਿ ਪੁਲਿਸ ਕਾਂਗਰਸੀ ਵਰਕਰਾਂ ਵਾਂਗ ਵਿਚਰ ਰਹੀ ਹੈ ਅਤੇ ਅਕਾਲੀ ਵਰਕਰਾਂ ਦੇ ਘਰਾਂ ‘ਚ ਜਾ ਕੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨਾਂ ਨੂੰ ਚੁੱਕਣ ਲਈ ਇਸ ਤਰਾਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ, ਜੇਕਰ ਅਕਾਲੀ ਵਰਕਰ ਘਰ ਨਹੀਂ ਮਿਲਦਾ ਤਾਂ ਪੁਲਿਸ ਕਰਮਚਾਰੀ ਘਰ ‘ਚ ਮੌਜੂਦ ਔਰਤਾਂ ਨੂੰ ਗੰਦੀਆਂ ਗਾਲਾਂ ਕੱਢਦੇ ਹਨ ਅਤੇ ਬਤਮੀਜੀ ਕਰਦੇ ਹਨ, ਸਗੋਂ ਪੁਲਿਸ ਪ੍ਰਸਾਸ਼ਨ ਨੇ ਪੰਜ ਦਿਨਾਂ ਵਿਚ ਉਨਾਂ ਦੇ ਇੱਕ ਦਰਜਨ ਕੇ ਕਰੀਬ ਵਰਕਰਾਂ ਪਰਚੇ ਦਰਜ ਕੀਤੇ ਅਤੇ ਉਨਾਂ ਧਮਕਾਇਆ। ਇਸ ਮੌਕੇ ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਚੋਣ ਤੱਕ ਉਨਾਂ ਦੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸਾਨ ਨਾ ਕੀਤਾ ਜਾਵੇ ਅਤੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਵੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਤਰੁੰਤ ਕਾਰਵਾਈ ਕੀਤੀ ਜਾਵੇ, ਉਥੇ ਹੀ ਜੇਕਰ ਵੋਟਾਂ ਤੱਕ ਪੁਲਿਸ ਨੇ ਕਿਸੇ ਵੀ ਅਕਾਲੀ ਵਰਕਰ ਨੂੰ ਚੱਕਣ ਦੀ ਕੋਸ਼ਿਸ ਕੀਤਾ ਜਾਂ ਤੰਗ-ਪ੍ਰੇਸ਼ਾਨ ਕੀਤਾਂ, ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ ਅਤੇ ਮਨਪ੍ਰੀਤ ਸਿੰਘ ਇਆਲੀ ਆਪਣੇ ਪਰਵਾਰ ਸਮੇਤ ਗ੍ਰਿਫਤਾਰੀ ਦੇਣਗੇ।
ਉਨਾਂ ਜ਼ਿਲਾ ਪੁਲਿਸ ਮੁੱਖੀ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਅਤੇ ਸਰਕਾਰੀ ਤੰਤਰ ਇਸੇ ਤਰਾਂ ਉਨਾਂ ਦੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰੇਗਾ ਅਤੇ ਵੋਟਾਂ ਵਾਲੇ ਦਿਨ ਕਿਸੇ ਤਰਾਂ ਦੀ ਧੱਕੇਸ਼ਾਹੀ ਕੀਤੀ ਤਾਂ ਹਾਲਾਤ ਕਾਫੀ ਖਰਾਬ ਹੋ ਜਾਣਗੇ। ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਖਾਸਕਰ ਜਿਲ਼ਾ ਪੁਲਿਸ ਮੁੱਖੀ ਦੀ ਹੋਵੇਗਾ, ਜਦਕਿ ਚੋਣਾਂ ਵੇਲੇ ਉਨਾਂ ਵੱਲੋਂ ਕਿਸੇ ਕਿਸਮ ਦੀ ਕੋਈ ਪਹਿਲ ਨਹੀਂ ਕੀਤੀ ਜਾਵੇਗਾ। ਇਸ ਮੌਕੇ ਜਿਲ਼ਾ ਪੁਲਿਸ ਮੁੱਖੀ ਨੇ ਉਨਾਂ ਵਿਸਵਾਸ ਦਵਾਇਆ ਕਿ ਅਕਾਲੀ ਦਲ ਦੀਆਂ ਸਿਕਾਇਤਾਂ ‘ਤੇ ਕਾਰਵਾਈ ਕਰਨਗੇ ।