ਜਲੰਧਰ : ਪੰਜਾਬ ਦੇ ਪ੍ਰਮੁੱਖ ਅੰਬੇਡਕਰੀਆਂ ਜਿਨ੍ਹਾਂ ਵਿਚ ਲਾਹੌਰੀ ਰਾਮ ਬਾਲੀ, ਪ੍ਰੋਫੈਸਰ ਜੀ ਸੀ ਕੌਲ, ਚਰਨ ਦਾਸ ਸੰਧੂ, ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਅਤੇ ਐਡਵੋਕੇਟ ਕੁਲਦੀਪ ਭੱਟੀ ਨੇ ਇੱਕ ਸਾਂਝੇ ਬਿਆਨ ਵਿਚ ਫਗਵਾੜਾ ਵਿਧਾਨ ਸਭਾ ਉਪ-ਚੋਣ ਵਿਚ ਠੇਕੇਦਾਰ ਭਗਵਾਨ ਦਾਸ ਸਿੱਧੂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਕਿਓਂਕਿ ਓਹੀ ਵਿਚਾਰ ਤੇ ਕਿਰਦਾਰ ਦੇ ਲਿਹਾਜ ਨਾਲ ਬੇਹਤਰੀਨ ਉਮੀਦਵਾਰ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ ਮੌਜੂਦਾ ਸਥਿਤੀ ਦਾ ਤਕਾਜ਼ਾ ਹੈ ਕਿ ਉੱਚ ਸੋਚ ਅਤੇ ਸਮਾਜਿਕ ਸਮੱਸਿਆਵਾਂ ਨੂੰ ਵਿਧਾਨ ਸਭਾ ਵਿਚ ਬੁਲੰਦ ਅਵਾਜ ਨਾਲ ਚੁੱਕਣ ਵਾਲੇ ਪ੍ਰਤੀਨਿਧੀ ਚੁਣ ਕੇ ਭੇਜਣ ਦੀ ਲੋੜ ਹੈ। ਬਿਆਨ ਵਿਚ ਵੋਟਰਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਡਰ, ਲਾਲਚ ਅਤੇ ਧਾਰਮਿਕ-ਭੁਲੇਖਿਆਂ ਵਿਚ ਨਾ ਉਲਝ ਕੇ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਆਪਣੀਆਂ ਵੋਟਾਂ ਪਾ ਕੇ ਸਫਲ ਬਣਾਉਣ.
Posted by Samaj Weekly on Monday, October 7, 2019