ਪੁਲੀਸ ਮੁਲਾਜ਼ਮ ਦੀ ‘ਕੁੱਟਮਾਰ’ ਦੀ ਵੀਡੀਓ ਵਾਇਰਲ

ਅੰਮ੍ਰਿਤਸਰ- ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਪੈਟਰੋਲ ਪੰਪ ’ਤੇ ਇਕ ਪੁਲੀਸ ਕਰਮਚਾਰੀ ਦੀ ਕਥਿਤ ਮਾਰਕੁਟ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਕਿਚਲੂ ਚੌਕ ਸਥਿਤ ਇਕ ਪੈਟਰੋਲ ਪੰਪ ’ਤੇ ਵਾਪਰੀ ਹੈ ਅਤੇ ਇਸ ਸਬੰਧ ਵਿਚ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇਕ ਵਿਅਕਤੀ ਪੁਲੀਸ ਕਰਮਚਾਰੀ ਨਾਲ ਬਹਿਸ ਰਿਹਾ ਹੈ ਅਤੇ ਗਾਲਾਂ ਵੀ ਕੱਢ ਰਿਹਾ ਹੈ। ਮਗਰੋਂ ਦੋਵੇਂ ਗੁੱਥਮ-ਗੁੱਥਾ ਹੋ ਜਾਂਦੇ ਹਨ ਅਤੇ ਇਸ ਕਾਰਵਾਈ ਦੌਰਾਨ ਪੁਲੀਸ ਕਰਮਚਾਰੀ ਦੀ ਦਸਤਾਰ ਵੀ ਉਤਰ ਜਾਂਦੀ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਮਗਰੋਂ ਝਗੜਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਪੁਲੀਸ ਕਾਂਸਟੇਬਲ ਦੀ ਸ਼ਨਾਖਤ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਆਪਣੇ ਦੋਪਹੀਆ ਵਾਹਨ ਵਿੱਚ ਪੈਟਰੋਲ ਭਰਵਾਉਣ ਵਾਸਤੇ ਗਿਆ ਸੀ ਅਤੇ ਉਥੇ ਅਣਪਛਾਤੇ ਵਿਅਕਤੀਆਂ ਨਾਲ ਤਕਰਾਰ ਸ਼ੁਰੂ ਹੋ ਗਈ। ਤਕਰਾਰ ਮਗਰੋਂ ਝਗੜਾ ਸ਼ੁਰੂ ਹੋ ਗਿਆ।

Previous article26 ਪਿੰਡਾਂ ’ਚ ਪਾਣੀ ਦੀ ਸਫ਼ਾਈ ਲਈ ਖਰਚੇ ਜਾਣਗੇ 7.8 ਕਰੋੜ
Next articleਆਵਾਰਾ ਪਸ਼ੂਆਂ ਦੇ ਹੱਲ ਲਈ ਇਕਜੁੱਟ ਹੋਈਆਂ ਸਿਆਸੀ ਧਿਰਾਂ