ਨਵੀਂ ਦਿੱਲੀ – ਲੰਘੀ 16 ਸਤੰਬਰ ਨੂੰ ਇੰਡੋਨੇਸ਼ੀਆ ਸਰਕਾਰ ‘ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸਿੱਖ ਹਰਬਿੰਦਰਜੀਤ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ। ਢਿੱਲੋਂ ਦੀਆਂ ਅਸਥੀਆਂ ਨੂੰ ਬਾਲੀ ਵਿਖੇ ਲੰਘੀ 17 ਸਤੰਬਰ ਨੂੰ ਜਲ ਪਰਵਾਹ ਕੀਤਾ ਗਿਆ। ਢਿੱਲੋਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਇੰਡੋਨੇਸ਼ੀਆ ‘ਚ ਸੋਗ ਮਨਾਇਆ ਜਾ ਰਿਹਾ ਹੈ। ਹਰਬਿੰਦਰਜੀਤ ਸਿੰਘ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ।
ਹਰਬਿੰਦਰਜੀਤ ਸਿੰਘ ਇੰਡੋਨੇਸ਼ੀਆ ਦੀ ਸਰਕਾਰ ਅਤੇ ਸਿਵਲ ਸੁਸਾਇਟੀ ਵਿੱਚ ਮਹੱਤਵਪੂਰਣ ਅਹੁਦਿਆਂ ‘ਤੇ ਰਿਹਾ ਹੈ। ਸਾਲ 2015 ਵਿਚ, ਹਰਬਿੰਦਰਜੀਤ ਨੂੰ ਇੰਡੋਨੇਸ਼ੀਆ ਸਰਕਾਰ ਦੁਆਰਾ ਦੂਜਾ ਸਭ ਤੋਂ ਵੱਡਾ ਐਵਾਰਡ ਮਹਾਪੁੱਤਰਾ ਐਵਾਰਡ ਦਿੱਤਾ ਗਿਆ ਸੀ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ‘ਜੋਕੋਵੀ’ ਵਿਡੋਡੋ ਨੇ ਆਪਣੀ ਅਜ਼ਾਦੀ ਦੇ 70ਵੇਂ ਦਿਹਾੜੇ ਮੌਕੇ ਉਨ੍ਹਾਂ ਨੂੰ ਐਵਾਰਡ ਭੇਟ ਕੀਤਾ ਸੀ।
ਹਰਬਿੰਦਰਜੀਤ ਸਿੰਘ ਨੇ ਕਈ ਸੀਨੀਅਰ ਸਰਕਾਰੀ ਅਹੁਦਿਆਂ, ਖਾਸ ਕਰਕੇ ਖੇਤੀਬਾੜੀ ਅਤੇ ਗਰੀਬੀ ਦੂਰ ਕਰਨ ਦੇ ਖੇਤਰ ਵਿੱਚ ਸੇਵਾਵਾਂ ਨਿਭਾਈਆਂ ਸਨ।
ਸਾਲ 2011 ਵਿੱਚ, ਉਨ੍ਹਾਂ ਨੂੰ ਰਾਸ਼ਟਰਪਤੀ ਸੁਸੀਲੋ ਬਾਂਬੰਗ ਦੀ ਸਰਕਾਰ ‘ਚ ਗਰੀਬੀ ਹਟਾਉਣ ਲਈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦਾ ਵਿਸ਼ੇਸ਼ ਦੂਤ ਬਣਾਇਆ ਗਿਆ ਸੀ। ਉਹ ਸਾਲ 2010-2012 ਤੋਂ ਰਾਸ਼ਟਰੀ ਆਰਥਿਕ ਕਮੇਟੀ (ਕੇ.ਈ.ਐਨ) ਦੇ ਮੈਂਬਰ ਵੀ ਸੀ। ਉਨ੍ਹਾਂ ਨੇ 2001 ਵਿੱਚ ਰਾਸ਼ਟਰੀ ਗਰੀਬੀ ਮੁਕਤੀ ਲਈ ਤਾਲਮੇਲ ਏਜੰਸੀ ਦੀ ਅਗਵਾਈ ਕੀਤੀ।
ਹਰਬਿੰਦਰਜੀਤ ਨੂੰ 1983 ਵਿੱਚ ਅਮਰੀਕਾ ਦੀ ਕੋਰਨੇਲ ਯੂਨੀਵਰਸਿਟੀ, ਦੁਆਰਾ ਖੇਤੀਬਾੜੀ ਅਰਥ ਸ਼ਾਸਤਰ ਵਿੱਚ ਪੀ.ਐਚ.ਡੀ ਨਾਲ ਸਨਮਾਨਿਤ ਕੀਤਾ ਗਿਆ ਸੀ।
HOME ਨਹੀਂ ਰਿਹਾ ਇੰਡੋਨੇਸ਼ੀਆ ਦੀ ਸਿਆਸਤ ‘ਚ ਵਿਲੱਖਣ ਪਹਿਚਾਣ ਰੱਖਣ ਵਾਲਾ ਸਿੱਖ