ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਭਾਰਤ ਦੀ ਨਜ਼ਰ ਨੌਜਵਾਨ ਕ੍ਰਿਕਟਰਾਂ ’ਤੇ

ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਸ਼ੁਭਮਨ ਗਿੱਲ ਦੱਖਣੀ ਅਫਰੀਕਾ ਖ਼ਿਲਾਫ਼ ਸੋਮਵਾਰ ਤੋਂ ਸ਼ੁਰੂ ਹੋ ਰਹੇ ਅਣਅਧਿਕਾਰਤ ਟੈਸਟ ਵਿੱਚ ਭਾਰਤ ‘ਏ’ ਲਈ ਉਤਰੇਗਾ ਤਾਂ ਉਸ ਦਾ ਇਰਾਦਾ ਸੀਨੀਅਰ ਟੀਮ ਵਿੱਚ ਥਾਂ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖ਼ਤਾ ਕਰਨ ਦਾ ਹੋਵੇਗਾ। ਗਿੱਲ ਚਾਰ ਰੋਜ਼ਾ ਪਹਿਲੇ ਮੈਚ ਵਿੱਚ ਮੇਜ਼ਬਾਨ ਟੀਮ ਦੀ ਕਪਤਾਨੀ ਕਰੇਗਾ, ਜਦਕਿ ਦੂਜੇ ਮੈਚ ਵਿੱਚ ਰਿਧੀਮਾਨ ਸਾਹਾ ਕਪਤਾਨ ਹੋਵੇਗਾ। ਕਰਨਾਟਕ ਦੇ ਹਰਫ਼ਨਮੌਲਾ ਗੌਤਮ ਬਿਮਾਰ ਹੋਣ ਕਾਰਨ ਸ਼ਾਇਦ ਨਾ ਖੇਡ ਸਕੇ। ਗੌਤਮ ਦੇ ਬਦਲ ਵਜੋਂ ਕੇਰਲ ਦੇ ਹਰਫ਼ਨਮੌਲਾ ਜਲਜ ਸਕਸੈਨਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਗੌਤਮ ਨੇ ‘ਏ’ ਟੀਮ ਦੇ ਵੈਸਟ ਇੰਡੀਜ਼ ਦੌਰੇ ਮੌਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਰਨਾਟਕ ਪ੍ਰੀਮੀਅਰ ਲੀਗ ਵਿੱਚ ਵੀ ਨਜ਼ਰ ਆਇਆ। ਇਸ ਮੁਕਾਬਲੇ ਵਿੱਚ ਆਂਧਰਾ ਦੇ ਵਿਕਟਕੀਪਰ ਕੇ ਐਸ ਭਰਤ ਖੇਡੇਗਾ।

Previous articleਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਚੁਣੌਤੀ ਦੇਣਗੇ ਭਾਰਤੀ ਮੁੱਕੇਬਾਜ਼
Next articleਵਿਦੇਸ਼ੀ ਕੋਚ ਦੇ ਸੁਝਾਅ ਕਾਰਨ ਖੇਡ ਵਿੱਚ ਸੁਧਾਰ ਹੋਇਆ: ਸਿੰਧੂ