ਵਾਸ਼ਿੰਗਟਨ: ਚੰਦਰਯਾਨ-2 ਮਿਸ਼ਨ ਭਾਵੇਂ ਹੀ ਸਾਫ਼ਟ ਲੈਂਡਿੰਗ ਨਹੀਂ ਕਰ ਸਕਿਆ ਪਰ ਇਸ ਨੇ ਕਰੀਬ 95 ਫ਼ੀਸਦੀ ਸਫ਼ਲਤਾ ਹਾਸਿਲ ਕੀਤੀ ਹੈ। ਭਾਰਤੀ ਪੁਲਾੜ ਖੇਜ ਸੰਸਥਾ ਇਸਰੋ ਦੇ ਇਸ ਕਦਮ ਦੀ ਤਾਰੀਫ਼ ਦੇਸ਼ ਹੀ ਨਹੀਂ ਸਾਰੀ ਦੁਨੀਆ ’ਚ ਹੋ ਰਹੀ ਹੈ। ਜਿਸ ਤਰ੍ਹਾਂ ਨਾਲ ਇਸਰੋ ਦੇ ਵਿਗਿਆਨੀਆਂ ਨੇ ਇਸ ਮੁਸ਼ਕਲ ਮਿਸ਼ਨ ਨੂੰ ਸੀਮਿਤ ਯੰਤਰਾਂ ਤੇ ਸ੍ਰੋਤਾਂ ਨਾਲ ਪੂਰਾ ਕੀਤਾ ਹੈ, ਉਸ ਨੂੰ ਦੇਖ ਦੇ ਨਾਸਾ ਵੀ ਹੈਰਾਨ ਹੈ। ਇਕ ਟਵੀਟ ’ਚ ਨਾਸਾ ਨੇ ਇਸਰੋ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੁਲਾੜ ਨਾਲ ਸਬੰਧਤ ਮਿਸ਼ਨ ਮੁਸ਼ਕਲ ਹੁੰਦੇ ਹਨ, ਪਰ ਉਹ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਯਾਨ-2 ਮਿਸ਼ਨ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਨ।