ਮੁੱਖ ਮੰਤਰੀ ਦੇ ਸਕੱਤਰ ਨੇ ਸੁਰੇਸ਼ ਕੁਮਾਰ ਦੇ ਅਸਤੀਫ਼ੇ ਸਬੰਧੀ ਖ਼ਬਰਾਂ ਨੂੰ ਦੱਸਿਆ ‘ਅਫ਼ਵਾਹ’

ਚੰਡੀਗੜ੍ਹ : ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਅਸਤੀਫ਼ਾ ਦੇਣ ਦੀ ਖ਼ਬਰ ਨੂੰ ਪੰਜਾਬ ਸਰਕਾਰ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਇਸ ਖ਼ਬਰ ਨੂੰ ਹਵਾ ਉਦੋਂ ਮਿਲੀ ਜਦੋਂ ਸੁਰੇਸ਼ ਕੁਮਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵ੍ਹਟਸਐਪ ਗਰੁੱਪ ਤੋਂ ਬਾਹਰ ਹੋ ਗਏ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਉਹ ਹੁਣ ਪੰਜਾਬ ਸਰਕਾਰ ਲਈ ਕੰਮ ਨਹੀਂ ਕਰਨਗੇ। ਇਸੇ ਗੱਲ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਇਸ ਖ਼ਬਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕੱਤਰ-ਕਮ-ਓਐੱਸਡੀ ਐੱਮਪੀ ਸਿੰਘ ਨੇ ਨੋਟਿਸ ਲਿਆ ਅਤੇ ਇਸ ਅਸਤੀਫ਼ੇ ਨੂੰ ਬੇਬੁਨਿਆਦ ਤੇ ਫ਼ਰਜ਼ੀ ਦੱਸਿਆ।

Previous articleਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਦੋ ਰੇਲਵੇ ਫਾਟਕ ਰਹਿਣਗੇ ਬੰਦ- ਡਿਪਟੀ ਕਮਿਸ਼ਨਰ
Next articleਨਾਸਾ ਨੇ ਕੀਤੀ ਇਸਰੋ ਦੀ ਸ਼ਲਾਘਾ